Thu, 17 August 2017
Your Visitor Number :-   1074109
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਕਲਮ -ਹਰਜਿੰਦਰ ਗੁਲਪੁਰ

Posted on:- 30-09-2015

suhisaver

ਓਸ ਕਲਮ ਨੂੰ ਹੈ ਸਲਾਮ,ਜਿਹੜੀ,
ਕਿਰਤੀ ਅਤੇ ਕਿਸਾਨ ਦੀ ਬਾਤ ਪਾਉਂਦੀ।

ਸੁੱਚੀ ਕਿਰਤ ਜੋ ਗੋਲਕ ਵਿਚ ਬੰਦ ਉੱਤੇ,
'ਡਾਕੇ ਮਾਰ' ਭਗਵਾਨ ਦੀ ਬਾਤ ਪਾਉਂਦੀ।

ਕਾਲੇ ਧਨ 'ਚ ਚਿੱਟਾ ਤਬਦੀਲ ਕਰਦਾ,
'ਯੋਗੀ' ਬਣੇ ਸ਼ੈਤਾਨ ਦੀ ਬਾਤ ਪਾਉਂਦੀ।

ਇੱਕ ਹੱਥ ਨਾਲ ਕਢ ਕੇ ਜੇਬ ਵਿਚੋਂ,
ਕੀਤੇ ਦੂਜੇ ਨਾਲ 'ਦਾਨ' ਦੀ ਬਾਤ ਪਾਉਂਦੀ।

ਧੱਕੇ ਨਾਲ ਜੋ ਆਇਆ ਬਰਾਤ ਅੰਦਰ,
ਬਿਨਾਂ ਸੱਦੇ ਮਹਿਮਾਨ ਦੀ ਬਾਤ ਪਾਉਂਦੀ।

ਆ ਕੇ ਧਰਨੇ ’ਚ ਜਿਹੜਾ ਅਲੋਪ ਹੋਇਆ,
'ਗੁੰਮ ਹੋਏ ਜਵਾਨ' ਦੀ ਬਾਤ ਪਾਉਂਦੀ।

ਪਿੰਡਾਂ ਵਿਚ ਹਨੇਰ ਦੀ ਗੱਲ ਕਰਦੀ,
'ਲੈਟਾਂ' ਵਾਲੇ ਸਮਸ਼ਾਨ ਦੀ ਬਾਤ ਪਾਉਂਦੀ।

ਜਿਉਂਦੀ ਲਾਸ਼ ਵਿਚ ਜਿਹਨੂੰ ਤਬਦੀਲ ਕੀਤਾ,
ਉਹਦੇ ਦੱਬੇ ਅਰਮਾਨ ਦੀ ਬਾਤ ਪਾਉਂਦੀ।

ਚਿੱਟੇ ਮੱਛਰ ਲਈ ਜਿੱਥੋਂ ਸਪਰੇਅ ਆਇਆ,
ਓਸ 'ਉੱਚੀ' ਦੁਕਾਨ ਦੀ ਬਾਤ ਪਾਉਂਦੀ।

ਜਿਹੜਾ ਗੱਡਿਆ ਹਾਕਮ ਦੀ ਹਿੱਕ ਉੱਤੇ,
ਗੱਡੇ ਹੋਏ ਨਿਸ਼ਾਨ ਦੀ ਬਾਤ ਪਾਉਂਦੀ।

ਸੰਪਰਕ: 0061 469 976214

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ