Sun, 28 May 2017
Your Visitor Number :-   1040580
SuhisaverSuhisaver Suhisaver
ਬੁਰਹਾਨ ਵਾਨੀ ਦਾ ਸਾਥੀ ਸਬਜ਼ਾਰ ਮੁਕਾਬਲੇ 'ਚ ਹਲਾਕ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਦੇਸ਼ ਦਾ ਮਾਹੌਲ ਵਿਗਾੜਨ ਵਾਲਿਓ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 28-07-2015

suhisaver

ਘਰਾਂ ਦੇ ਘਰ ਉਜਾੜਨ ਵਾਲਿਓ ।
ਮਨੁੱਖਤਾ ਪੈਰੀਂ ਲਿਤਾੜਨ ਵਾਲਿਓ ।
ਕਿਹੜੇ ਖੂਨ ਦਾ ਬਦਲਾ ਚਾਹੁੰਦੇ ?
ਦੇਸ਼ ਦਾ ਮਾਹੌਲ ਵਿਗਾੜਨ ਵਾਲਿਓ ।

ਧਰਮ ਕਹਿੰਦੇ ਸਭ ਭਾਈ-ਭਾਈ,
ਸਰਬੱਤ ਦੇ ਭਲੇ ਦੀ ਦੇਣ ਦੁਹਾਈ,
ਫਿਰ ਤੁਸੀਂ ਕਿਸਦੇ ਪੈਰੋਕਾਰ ਹੋ ?
ਆਪਸ ਵਿੱਚ ਸਿਰ ਪਾੜਨ ਵਾਲਿਓ ।
ਕਿਹੜੇ  ਖੂਨ?

ਕਈ ਮਾਵਾਂ ਦੇ ਪੁੱਤ ਮਰ ਗਏ,
ਯਤੀਮ ਨਿੱਕੜੀਆਂ ਜਿੰਦਾਂ ਕਰ ਗਏ,
ਕੀ ਤੁਹਾਡੇ ਆਪਣੇ ਘਰ ਬੱਚ ਗਏ ?
'ਧਰਮੀਂ' ਕਹਿ ਪੱਲਾ ਝਾੜਨ ਵਾਲਿਓ ।
ਕਿਹੜੇ?

ਗੋਲਾ-ਬਾਰੂਦ ਕਰੇ ਦੂਰ ਭੁਲੇਖੇ,
ਹਿੰਦੂ, ਸਿੱਖ, ਮੁਸਲਿਮ ਨਾ ਵੇਖੇ,
ਐਪਰ ਫੌਕੀ ਹਉਮੈ ਵਿੱਚ ਹੀ,
ਬੇਹੀ ਕੜੀ ਨੂੰ ਕਾੜਨ ਵਾਲਿਓ ।
ਕਿਹੜੇ ਖੂਨ ਦਾ?

ਸ਼ਹੀਦ ਹੋਏ ਜਾਂ ਹੋਏ ਅੱਤਵਾਦੀ,
ਐਪਰ ਘਰਾਂ ਦੀ ਹੈ ਬਰਬਾਦੀ,
ਅਸਲੀ ਦੁਸ਼ਮਣ ਮੂਲ ਪਛਾਣੋ,
ਇਸ਼ਾਰਿਆਂ ਤੇ ਬਲੀ ਚਾੜਨ ਵਾਲਿਓ ।
ਕਿਹੜੇ ਖੂਨ  ?

ਆਉ ਹਉਮੈ ਨੂੰ ਮਾਰ ਮੁਕਾਈਏ,
ਸਭ ਧਰਮਾਂ ਨੂੰ ਸੀਸ ਨਿਵਾਈਏ,
ਧਰਮਾਂ ਦੀ ਗਹਿਰਾਈ ਨੂੰ ਸਮਝੋ,
ਇੱਕ-ਦੂਜੇ ਦੇ ਗ੍ਰੰਥ ਸਾੜਨ ਵਾਲਿਓ ।
ਕਿਹੜੇ ਖੂਨ ਦਾ ਬਦਲਾ ਚਾਹੁੰਦੇ ?
ਦੇਸ਼ ਦਾ ਮਾਹੌਲ ਵਿਗਾੜਨ ਵਾਲਿਓ ।
         
           ਸੰਪਰਕ: +91 98552 07071

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ