Mon, 26 June 2017
Your Visitor Number :-   1053451
SuhisaverSuhisaver Suhisaver
ਮੱਕਾ ਮਸਜਿਦ 'ਚ ਅੱਤਵਾਦੀ ਹਮਲਾ ਨਾਕਾਮ, 11 ਲੋਕ ਜ਼ਖ਼ਮੀ               ਅਮਰੀਕਾ ਸਮੇਤ ਤਿੰਨ ਮੁਲਕਾਂ ਦੇ ਦੌਰੇ ਲਈ ਰਵਾਨਾ ਹੋਏ ਮੋਦੀ              

ਪਿੰਡ ਸੁਲਗਦੇ… - ਹਰਜਿੰਦਰ ਗੁਲਪੁਰ

Posted on:- 17-11-2015

suhisaver

ਖ਼ਬਰਾਂ ਵਿਚ ਫਿਜ਼ਾਵਾਂ ਅੱਜ ਕੱਲ ਛਾਈਆਂ ਨੇ,
ਛੁਰੇ ਹੱਥਾਂ ਵਿੱਚ ਫੜ ਲਏ ਫੇਰ ਕਸਾਈਆਂ ਨੇ।

ਗਾਵਾਂ ਦੇ ਵੱਗ ਹਰ ਥਾਂ ਖੁੱਲੇ ਫਿਰਦੇ ਨੇ,
ਬੰਦਿਆਂ ਨੂੰ ਕਿਓਂ ਹੱਥ ਕੜੀਆਂ ਲਾਈਆਂ ਨੇ।

ਕਰ ਕਰ ਕੇ ਦਰ ਬੰਦੀਆਂ ਇਥੇ ਚੋਰਾਂ ਨੇ,
ਧਰਮ ਦੇ ਨਾਂ ’ਤੇ ਕੀਤੀਆਂ ਖੂਬ ਕਮਾਈਆਂ ਨੇ।

ਕਤਲ ਕਰਨ ਲਈ ਗੁਰੂ ਦੇ ਅਸਲੀ ਸਿੱਖਾਂ ਨੂੰ,
'ਕਾਮਰੇਡਾਂ' ਦੇ ਨਾਂ ਤੇ ਦਿੱਤੀਆਂ ਸਾਈਆਂ ਨੇ।

ਬੰਦਿਆਂ ਦੇ ਸਿਰ ਚੜਿਆ ਕਰਜ਼ ਮੁਕਾ ਦਿੱਤਾ,
ਅਮ੍ਰਿਤਸਰ ਵਿਚ ਮਾਈਆਂ ਰੱਬ ਰਜਾਈਆਂ ਨੇ।

ਪੁੱਠੇ ਪੈਰੀਂ ਚੱਲ ਕੇ ਅੱਜ ਦੇ ਸਮਿਆਂ ਵਿਚ,
ਲਹੂ ਪੀਣ ਲਈ ਫਿਰ ਕਲਜੋਗਣਾਂ ਆਈਆਂ ਨੇ,

ਸ਼ੇਰ ਸਵਾਰੀ ਕਰਦੀ ਕਰਦੀ ਹੰਭ ਗਈ,
ਮਾਤ ਸ਼ੇਰਾਂ ਨੂੰ ਪਾਇਆ ਕਿਓਂ ਕਿ ਗਾਈਆਂ ਨੇ।

ਕਲੀਆਂ ਵਾਲੇ ਕੁੜਤੇ ਚਾਦਰ ਕੈਂਠੇ ਤੇ,
ਕਬਜਾ ਕੀਤਾ ਪੈਂਟਾਂ ਸ਼ਰਟਾਂ ਟਾਈਆਂ ਨੇ।

ਪਿੰਡ ਸੁਲਗਦੇ ਖੂਹ ਖਾਤੇ ਵਿਚ ਪਾ ਦਿੱਤੇ,
ਜਿਥੇ 'ਪੇਟ' ਵੀ ਟੋਹਣੇ ਛੱਡੇ ਦਾਈਆਂ ਨੇ।

ਸੰਪਰਕ: +91 98720 38981

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ