Mon, 21 August 2017
Your Visitor Number :-   1075445
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਗ਼ਜ਼ਲ - ਭੁਪਿੰਦਰ ਸਿੰਘ ਬੋਪਾਰਾਏ

Posted on:- 11-09-2015

suhisaver

ਜੀਵਨ ਵਿੱਚ ਹੋਣਾ ਹਰਦਮ ਵਿਸਤਾਰ ਜ਼ਰੂਰੀ ਐ
ਹਰ ਹਾਲਤ ਅਧਿਆਪਕ ਦਾ ਸਤਿਕਾਰ ਜ਼ਰੂਰੀ ਐ

ਵਾਘੇ  ਦੇ  ਦੋਹਾਂ  ਪਾਸੀਂ  ਵੱਸਦੇ  ਰਹਿਣ ਪੰਜਾਬੀ
ਸਾਂਝੀ  ਪਿਉ  ਦਾਦੇ  ਵਾਲੀ ਮਹਿਕਾਰ ਜ਼ਰੂਰੀ ਐ 

ਮੇਰੇ ਪਿੰਡ ਦੇ ਹਰ ਘਰ ਵਿੱਚ ਅਕਸਰ ਮੈਂ ਇਹ ਵੇਖਾਂ
ਰੋਜ਼  ਸਵੇਰੇ  ਚਾਹ  ਅਤੇ  ਅਖਬਾਰ  ਜ਼ਰੂਰੀ ਐ

ਧਰਮਾਂ ਵਾਲੇ ਫਿਰਦੇ ਚੁੱਕੀ ਤ੍ਰਿਸ਼ੂਲਾਂ,  ਤਲਵਾਰਾਂ
ਉਹਨਾਂ ਨੂੰ ਇਹ ਇਲਮ ਨਹੀਂ ਕਿ ਪਿਆਰ ਜ਼ਰੂਰੀ ਐ 

ਦਿਲ ਦੀ ਮਮਟੀ 'ਤੇ ਆਓ ਇੱਕ ਦੀਵਾ ਧਰ ਲਈਏ
ਨੇਰ੍ਹੇ ਮਿਟਾਵਣ  ਲਈ  ਇਹ  ਤਾਂ ਯਾਰ ਜ਼ਰੂਰੀ ਐ

ਝਲਕ ਸਦਾ ਤੂੰ ਤੱਕਣੀ ਜੇ ਮਾਂ ਦੇ ਚਿਹਰੇ ਵਰਗੀ
ਵਿਹੜੇ ਦੇ ਵਿੱਚ ਬੇਟੀ ਦੀ ਕਿਲਕਾਰ ਜ਼ਰੂਰੀ ਐ

'ਬੋਪਾਰਾਏ '  ਤਦ  ਹੀ  ਲੋਕਾਂ  ਬਾਰੇ  ਸੋਚੇ  ਇਹ
ਸਮੇਂ  ਸਮੇਂ  ਸਰਕਾਰਾਂ  ਨੂੰ  ਫਿਟਕਾਰ  ਜ਼ਰੂਰੀ ਐ

ਸੰਪਰਕ: +91 98550 91442

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ