Mon, 21 August 2017
Your Visitor Number :-   1075444
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਪੇਸ਼ਾਵਰ 'ਚ ਕਤਲ ਹੋਏ ਬੱਚਿਆਂ ਦੇ ਨਾਮ -ਉਲਫ਼ਤ ਬਾਜਵਾ

Posted on:- 17-12-2014

ਜੋ ਅੱਤਿਆਚਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ
ਜੋ ਨਰ ਸੰਘਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਚਿਣੇ ਦੀਵਾਰ ਵਿਚ ਬੱਚਿਆਂ ਦਾ ਗ਼ਮ ਵੀ ਸੀ ਬੜਾ ਦਿਲ ਨੂੰ
ਜੋ ਗ਼ਮ ਇਸ ਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਬੁਰਾ ਹੋਵੇ ਸਿਆਸਤ ਦਾ ਨਾ ਬਖ਼ਸ਼ੇ ਬਾਲ ਵੀ ਜਿਸ ਨੇ
ਜੋ ਕੋਝਾ ਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਲਹੂ ਪੀਂਦਾ ਰਿਹਾ ਹੈ ਆਦਮੀ ਦਾ ਆਦਮੀ ਐਪਰ
ਜੋ ਅੱਜ ਖੂੰਖਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਪਸ਼ੂ ਨਾਲੋਂ ਵੀ ਕੋਝੀ ਹੋ ਗਈ ਕਰਤੂਤ ਮਾਨਸ ਦੀ
ਜੋ ਅੱਜ ਕਿਰਦਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਜਨੂੰਨ ਏਨਾ ਹੈ ਮਜ਼੍ਹਬਾਂ ਦਾ ਕਿ ਦੁਨੀਆਂ ਹੋ ਗਈ ਪਾਗਲ
ਜੋ ਭੂਤ ਅਸਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

ਸੁਣੇ ਜਾਂਦੇ ਨਹੀਂ ਰੋਣੇ ਗਮਾਂ ਮਾਰੀ ਲੁਕਾਈ ਦੇ
ਜੋ ਦਿਲ ਬੇਜ਼ਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਵੇਗਾ

Comments

Charan Moga

ਿੲਹ ਸਦਮਾ ਨਾ ਬਰਦਾਸਤ ਯੋਗ ਹੈ।ਆਮ ਮਨੁੱਖ ਦੁਨੀਆਂ ਿਵੱਚ ਿਕਤੇ ਵੀ ਸੁਰਖਿਅਤ ਨਹੀ ਹੈ।

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ