Tue, 25 July 2017
Your Visitor Number :-   1065010
SuhisaverSuhisaver Suhisaver
ਕਾਬੁਲ ਕਾਰ ਬੰਬ ਧਮ਼ਾਕੇ ਵਿੱਚ 26 ਮੌਤਾਂ; 41 ਫੱਟੜ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਗ਼ਜ਼ਲ - ਆਰ.ਬੀ.ਸੋਹਲ

Posted on:- 28-02-2015

suhisaver

ਪੱਥਰ  ਦਿਲ ਜਦ  ਬਣ  ਗਏ  ਨੇ ਫੁੱਲਾਂ ਵਰਗੇ ਯਾਰ ਤੋਂ ।
ਹੁਣ  ਨਾ  ਲਗਦਾ  ਮੈਂ ਬਚਾਂਗਾ  ਆਪਣਿਆਂ  ਦੇ ਵਾਰ ਤੋਂ ।
 
ਫੁੱਲ  ਸਦਾ  ਖਿੜਦੇ  ਹੀ  ਰਹਿੰਦੇ  ਕੈਕਟਸਾਂ  ਦੇ ਨਾਲ ਵੀ,
ਪਿਓਂਦ  ਮੈਂ  ਖੁਸ਼ੀਆਂ ਦੀ ਲਾਵਾਂ  ਡਰ ਨਹੀਂ ਹੁਣ ਖਾਰ ਤੋਂ ।
 
ਜ਼ਿੰਦਗੀ   ਸੰਗਰਾਮ   ਹੈ   ਤੇ  ਜਿੱਤ  ਵੀ  ਸੰਗਰਾਮ  ਦੀ,
ਮੰਜ਼ਿਲਾਂ  ਨੂੰ  ਪਾ  ਹੀ  ਲੈਂਦੇ   ਡਰਦੇ   ਨਾ  ਜੋ  ਹਾਰ  ਤੋਂ ।
 
ਰੁੱਸ  ਨਾ  ਜਾਵਣ  ਗੀਤ  ਮੇਰੇ  ਸਜਦੇ  ਮੈਂ  ਕਰਦਾ  ਰਹਾਂ,
ਗਲ ਲਗਾ  ਕੇ  ਗੁਨਗੁਨਾਵਾਂ ਰੂਹ ਦੀ ਹਰ ਇੱਕ ਤਾਰ ਤੋਂ ।
 

ਤਲਖੀਆਂ  ਦੁਸ਼ਵਾਰੀਆਂ  ਹੀ   ਉਮਰ  ਭਰ  ਸਹਿੰਦੇ ਰਹੇ,
ਜ਼ਿੰਦਗੀ  ਪਰ ਝੁਕ  ਨਾ ਸਕਦੀ  ਹੁਣ ਦੁੱਖਾਂ  ਦੇ  ਭਾਰ  ਤੋਂ ।
 
ਦਰਦ   ਸਾਨੂੰ   ਮਿਲ    ਗਏ   ਨੇ  ਸ਼ਾਇਰੀ   ਦੇ  ਵਾਸਤੇ,
ਸ਼ਿਅਰ  ਮੇਰੇ   ਸਜ  ਗਏ  ਨੇ  ਹਰਫ਼  ਲੈ ਕੇ ਪਿਆਰ ਤੋਂ ।
 
ਅੱਗ   ਦੇ   ਸੰਗ   ਪਿਆਰ   ਸਾਡਾ  ਹੰਝੂਆ ਸੰਗ ਦੋਸਤੀ,
ਸ਼ੌਕ   ਸਾਡਾ   ਸਦਕੇ   ਜਾਵੇ   ਹਰ  ਨਵੇਂ  ਅੰਗਿਆਰ ਤੋਂ ।
 
ਵੇਖ  ਕੇ  ਹੁਣ  ਦਰਦ  ਮੇਰਾ  ਗਮ ਨੇ ਹੱਸਣਾ ਸਿਖ ਲਿਆ,
ਸਿਖ  ਲਏ ਖੁਸ਼ੀਆਂ ਨੇ ਗਮ  ਬਿਰਹਾ ਕਿਸੇ ਮੁਟਿਆਰ ਤੋਂ ।

ਈ-ਮੇਲ: rbsohal@gmail.com

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ