Mon, 24 July 2017
Your Visitor Number :-   1064682
SuhisaverSuhisaver Suhisaver
ਸੰਜੈ ਕੋਠਾਰੀ ਹੋਣਗੇ ਨਵੇਂ ਰਾਸ਼ਟਰਪਤੀ ਦੇ ਸਕੱਤਰ               ਨਿੱਜਤਾ ਦਾ ਅਧਿਕਾਰ ਵੀ ਆਪਣੇ-ਆਪ 'ਚ ਸੰਪੂਰਨ ਨਹੀਂ : ਸੁਪਰੀਮ ਕੋਰਟ              

ਸੋਚ ਬੰਦੇ ਦੀ - ਭੁਪਿੰਦਰ ਸਿੰਘ ਬੋਪਾਰਾਏ

Posted on:- 13-07-2015

suhisaver

ਦਿਲਾਂ ਵਿੱਚ ਹਨੇਰੇ ਕਰਕੇ ਮੜ੍ਹੀਆਂ ਉੱਤੇ ਦੀਪ ਜਲਾਏ ।
ਇਹ ਕੇਹੀ ਸੋਚ ਬੰਦੇ ਦੀ ਗੱਲ ਭੋਰਾ ਸਮਝ ਨਾ  ਆਏ  ।

ਪਹਿਲਾਂ ਬੜਾ ਅਜੀਬ ਸੀ ਲਗਦਾ ਇਹ ਅੱਜ ਦਾ ਸਿਰ੍ਸਟਾਚਾਰ
ਚਿੱਟਾ,ਨੀਲਾ, ਕੇਸਰੀ,ਭਗਵਾਂ  ਸਮੇ  ਸਮੇ ਰੰਗ ਵਟਾਏ ।

ਮੇਰੇ ਪਿੰਡ ਦੀ ਹਰ ਨੁੱਕਰ ਕੀਹ ਹੋਇਆ ਖੁਲ ਗਿਆ ਠੇਕਾ
ਨਸ਼ਾ ਮੁਕਤ ਪੰਜਾਬ ਬਣਾਉਣਾਂ ਉੰਝ ਹਰ ਥਾਂ ਬੋਰਡ ਲਗਾਏ ।

ਢਿੱਡੋਂ ਭੁੱਖਾ ਰਹਿ ਰਹਿ ਕੇ ਪਿੰਜਰ ਬਣਨਾ ਸਹਿਣ ਨਾ ਹੋਇਆ
ਕੌਣ ਸੌਖਿਆਂ ਜਿਸਮ ਆਪਣਾ ਬਾਜਾਂ ਹੱਥੋਂ ਨੋਚ ਨੋਚਾਏ ।

ਵਾਹਿਗੁਰੂ,ਰਾਮ, ਮੁਹਮੰਦ, ਈਸਾ ਵੱਖ ਵੱਖ ਹੱਟੀਆਂ 'ਤੇ ਮਿਲਦੇ
ਮਜਹ੍ਬਾਂ ਵਾਲਾ ਕੂੜ ਹਨੇਰਾ ਧਰਤਿ ਤੇ ਪਸਰਦਾ  ਜਾਏ ।

ਅਵਾਜ਼ ਕੋਈ ਉੱਠ ਸਕੇ ਨਾ ਏਦਾਂ ਸੰਘੀਆਂ ਘੁਟ ਦਿੱਤੀਆਂ
ਲੋਕਾਂ ਦਾ ਹਮਦਰਦ ਮਸੀਹਾ ਮੁੱਖ ਉੱਤੇ ਨਕਾਬ ਚੜਾਹ੍ਏ ।

'ਬੋਪਾਰਾਏ ' ਸੱਚ ਦੀ ਬੋਲੀ ਬੋਲਣ  ਤੋਂ  ਨਾ  ਡਰੀਏ
ਕੰਡਿਆਂ ਦੇ ਵਿਚ ਖਿੜਕੇ ਵੀ ਫੁੱਲ ਹੈ ਮਹਿਕ ਖਿੰਡਾਏ ।

ਸੰਪਰਕ: +91 98550 91442

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ