Tue, 23 May 2017
Your Visitor Number :-   1038853
SuhisaverSuhisaver Suhisaver
ਮੈਨਚੈਸਟਰ 'ਚ ਆਤਮਘਾਤੀ ਹਮਲਾ; 22 ਮੌਤਾਂ, 60 ਜ਼ਖ਼ਮੀ               ਭਾਰਤ-ਚੀਨ ਸਰਹੱਦ 'ਤੇ ਸੁਖੋਈ-30 ਜੈੱਟ ਲਾਪਤਾ               ਕੇਜਰੀਵਾਲ ਦੇ ਸਾਂਢੂ ਸੁਰੇਂਦਰ ਕੁਮਾਰ ਬੰਸਲ ਦੇ ਘਰ ਏ ਸੀ ਬੀ ਦਾ ਛਾਪਾ              

ਗ਼ਜ਼ਲ- ਸ਼ਮਸ਼ੇਰ ਸਿੰਘ ਸੰਧੂ

Posted on:- 27-05-2015

suhisaver

ਧੀਆਂ ਤੇ ਪੁੱਤ ਦੋਵੇਂ  ਖ਼ੁਸ਼ੀਆਂ ਦਾ ਹਨ ਖ਼ਜ਼ਾਨਾ
ਧੀਆਂ ਨੂੰ  ਜਾਣ ਮਾੜਾ  ਪਿੱਛੇ ਨਾ ਸੁੱਟ ਨਦਾਨਾ।
 
ਜੀਵਨ ਦੀ  ਬਣਤ ਐਸੀ  ਧੀਆਂ ਨੂੰ  ਤੋਰ ਦੇਣਾ
ਆਪੇ  ਹੀ  ਜੋੜ  ਹੱਥੀਂ  ਦੇਣਾ  ਲੁਟਾ  ਖ਼ਜ਼ਾਨਾ।
 
ਖੰਬਾਂ  ਦੇ  ਹੇਠ  ਪਾਲਣ  ਪੰਛੀ ਤੇ  ਬੱਚਿਆਂ  ਨੂੰ
ਮਾਰਨ ਉਹ ਜਦ ਉਡਾਰੀ ਭਾਲਣ ਨਵਾਂ ਟਿਕਾਨਾ
 
ਧੀਆਂ ਨੂੰ  ਤੋਰ ਹੱਥੀਂ  ਖ਼ੁਸ਼ੀਆਂ ਖਲਾਰ ਦੇਈਏ
ਜੀਵਨ ਦਾ ਹੋਰ ਅੱਗੇ ਚਲਦਾ ਹੈ ਇੰਝ ਫਸਾਨਾ।
 
ਨੌਹਾਂ ਤੋਂ  ਮਾਸ ਜੀਕਣ ਟੁੱਟਦਾ ਨਹੀਂ ਕਦੇ ਵੀ
ਸਾਂਝਾਂ ਇਹ ਮਾਣ ਯਾਰਾ ਸਾਂਝਾਂ ਹੀ ਹਨ ਜ਼ਮਾਨਾ।
 
ਪਹੀਏ ਨੇ ਦੋਇ ਜਿਸਤੇ  ਚਲਦਾ ਜਹਾਨ ਸਾਰਾ
ਜੀਵਨ ਰੰਗੀਨ ਕਰਦੇ ਚੋਬਰ ਤੇ ਰਲ ਰਕਾਨਾ।
 
ਹੱਥੀਂ ਵਿਆਹ ਕੇ ਨੌਹਾਂ  ਧੀਆਂ ਦੇ ਵਾਂਗ ਪਾਲੀਂ
ਗ਼ਰਜ਼ਾਂ  ਤਿਆਗ ਸੱਭੇ  ਸਾਂਝਾਂ ਬਣਾ ਨਿਸ਼ਾਨਾ।

ਈ-ਮੇਲ: shamshersandhu1937@gmail.com

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ