Mon, 24 July 2017
Your Visitor Number :-   1064682
SuhisaverSuhisaver Suhisaver
ਸੰਜੈ ਕੋਠਾਰੀ ਹੋਣਗੇ ਨਵੇਂ ਰਾਸ਼ਟਰਪਤੀ ਦੇ ਸਕੱਤਰ               ਨਿੱਜਤਾ ਦਾ ਅਧਿਕਾਰ ਵੀ ਆਪਣੇ-ਆਪ 'ਚ ਸੰਪੂਰਨ ਨਹੀਂ : ਸੁਪਰੀਮ ਕੋਰਟ              

ਸਮਾਂ ਬਤੀਤ ਯਾਰ - ਸਤਗੁਰ ਸਿੰਘ ਬਹਾਦੁਰਪੁਰ

Posted on:- 20-12-2015

suhisaver

ਕੀ ਕਰਦਾ ਮਾਣ ਅਜਿਹੇ ਦੋਸਤਾਂ ਦਾ
ਜੋ ਮੌਸਮ ਵਾਂਗ ਬਦਲ ਜਾਣਗੇ
ਛੱਡ ਦੇ ਯਾਦ ਕਰਨਾ ਇਨ੍ਹਾਂ ਨੂੰ ਸਾਹਾਂ ’ਚੋਂ
ਨਹੀਂ ਸਾਹ ਆਉਣੇ ਹੀ ਰੁੱਕ ਜਾਣਗੇ।

ਰੱਖਦਾ ਏਂ ਲਾ ਕੇ ਸੀਨੇ ਨਾਲ ਯਾਦਾਂ ਨੂੰ
ਲੁੱਟ ਲੈਣਗੇ ਤੇਰੇ ਉਹ ਸਾਰੇ ਖਾਬਾਂ ਨੂੰ
ਜੇ ਬਣਾਉਣੀ ਏ ਆਪਣੀ ਜ਼ਿੰਦਗੀ ਨੂੰ
ਤਾਂ ਕੱਢ ਜ਼ਿੰਦਗੀ ’ਚੋਂ ਅਜਿਹੇ ਜਨਾਬਾਂ ਨੂੰ
  
ਪਿੱਠ ਪਿੱਛੇ ਰਹਿਣ ਕਰਦੇ ਜੋ ਤੇਰੀ ਬੁਰਾਈ
ਫਿਰ ਤੂੰ ਕਿਉਂ ਉਨ੍ਹਾਂ ਪਿੱਛੇ ਜਿੰਦ ਦੁੱਖਾਂ ਚ ਪਾਈ
ਛੱਡ ਰੱਖਣਾ ਖਿਆਲ ਫਿਰ ਅਜਿਹੇ ਯਾਰਾਂ ਦਾ
ਜੋ ਰਾਹ ਤੱਕਦੇ ਰਹਿੰਦੇ ਲੁੱਟਣ ਲਈ ਬਹਾਰਾਂ ਦਾ

ਦੋਸਤੀ ਦੇ ਨਾਂ ’ਤੇ ਜੋ ਵਪਾਰ ਕਰਦੇ ਰਹੇ
ਅਸੀਂ ਇਵੇਂ ਯਾਰ ਸਮਝ ਕੇ ਪਿਆਰ ਕਰਦੇ ਰਹੇ
ਅੱਜ ਆਪਣੇ ਕੋਲ ਹੀ ਆ ਉਹ ਜਾਨ
ਜੋ ਜਾਨ ਯਾਰਾਂ ਲਈ ਗਹਿਣੇ ਧਰਦੇ ਰਹੇ
        
ਬੜਾ ਕੀਤਾ ਸੀ ਯਕੀਨ ਮੈਂ ਇਨ੍ਹਾਂ ਯਾਰਾਂ ’ਤੇ
ਰੱਬ ਭੁੱਲ ਰੱਖਿਆ ਸੀ ਭਰੋਸਾ ਇਨ੍ਹਾਂ ਕਿਰਦਾਰਾਂ ’ਤੇ
ਨਹੀਂ ਪਤਾ ਸੀ 'ਸੱਤੀ' ਇਨ੍ਹਾਂ ਦਿਲਦਾਰਾਂ  ਦਾ
ਇਹ ਰੂਪ ਸਾਹਮਣੇ ਆਉ ਮੇਰੇ ਪਿਆਰਾਂ ਦਾ।
                  
                   ਸੰਪਰਕ: +91 98554 09825

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ