Mon, 21 August 2017
Your Visitor Number :-   1075445
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਇਜ਼ਹਾਰ -ਰਣਜੀਤ ਕੌਰ ਸਵੀ

Posted on:- 29-08-2015

suhisaver

ਸੋਚਦੀ ਹਾਂ ਤੈਨੂੰ ਪਿਆਰ
ਕਰਾਂ ਕਿ ਨਾ ਕਰਾਂ,
ਭੁੱਲ ਕਰਦੀ ਹਾਂ ਤੈਨੂੰ ਆਪਣਾ ਕਹਿਣ ਦੀ।
ਸੋਚਦੀ ਹਾਂ ਫਿਰ
ਇਜ਼ਹਾਰ ਕਰਾਂ ਕਿ ਨਾ ਕਰਾਂ

ਦਿਲ ਕਹਿੰਦਾ ਤੂੰ ਮੇਰਾ ਹੈ
ਤੇ ਮੇਰਾ ਹੈ ਵੀ ਨਹੀਂ
ਹੁਣ ਦਿਲ ’ਤੇ
ਐਤਬਾਰ ਕਰਾਂ ਕਿ  ਨਾ ਕਰਾਂ।

ਉਂਝ ਤਾਂ
ਮੇਰੀਆਂ ਦਿਲ ਦੀ ਤਹਿਆਂ
ਤਕ ਫੋਲ ਦਿੰਦਾ ਹੈ ਤੂੰ,
ਸੋਚਦੀ ਹਾਂ ਇਹ ਦਰਦਾਂ
ਤੇ ਵਿਰਹੋ ਦਾ ਵਪਾਰ
ਕਰਾਂ ਕਿ ਨਾ ਕਰਾਂ ।

ਪਹਿਲਾਂ ਵੇਖਿਆ ਹੈ ਬਹੁਤ
ਦਰਦ, ਤੜਫ ਤੇ ਮਜਬੂਰੀ
ਇਸ ਵਿਚੋਂ,ਸੋਚਦੀ ਹਾਂ
ਫਿਰ ਇਕ ਵਾਰ
ਕਰਾਂ ਕਿ ਨਾ ਕਰਾਂ।

ਕਦੇ ਦਿਲ ਕਰਦਾ
ਇਸ ਤੜਫ ਨੂੰ
ਅਲਵਿਦਾ ਕਹਿ ਹੀ ਦੇਵਾਂ
ਫਿਰ ਸੋਚਦੀ ਹਾਂ
ਇਨਕਾਰ ਕਰਾਂ ਕਿ ਨਾ ਕਰਾਂ।

ਹੈ ਤਾਂ ਦਰਦ, ਤੜਫ, ਜੁਦਾਈ
ਤੇ ਹੰਝੂਆਂ ਦੀ
ਇਕ ਤਿੱਖੀ ਤਲਵਾਰ ਵੀ
ਪਰ ਸੋਚਦੀ ਹਾਂ ਇਜ਼ਹਾਰ
ਇਕ ਵਾਰ ਫਿਰ
ਕਰਾਂ ਕਿ ਨਾ ਕਰਾਂ।

ਹੁਣ ਸੋਚਦੀ ਹੈ
ਰਣਜੀਤ ਸਵੀ
ਤੈਨੂੰ ਪਿਆਰ ਕਰੇ
ਕਿ ਨਾ ਕਰਾਂ ।

ਈ-ਮੇਲ: ranjitkhokhar@gmail.com

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ