Wed, 16 August 2017
Your Visitor Number :-   1073995
SuhisaverSuhisaver Suhisaver
ਹਿਮਾਚਲ 'ਚ ਢਿੱਗਾਂ ਡਿੱਗਣ ਨਾਲ 50 ਮੌਤਾਂ ਦੀ ਸ਼ੰਕਾ               ਭਾਖੜਾ ਡੈਮ 'ਚ ਪਾਣੀ 1656 ਫੁੱਟ ਤੱਕ ਪੁੱਜਿਆ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਮਾਂ ਬੋਲੀ ਪੰਜਾਬੀ -ਸਤਗੁਰ ਸਿੰਘ ਬਹਾਦੁਰਪੁਰ

Posted on:- 10-03-2016

suhisaver

ਲੱਗਦਾ ਕਿੰਨਾ ਦੁਖ ਜਦੋਂ
ਰਾਣੀ ਬਣ ਜਾਂਦੀ ਗੋਲੀ ਆ
ਇਹਨੂੰ ਇਉਂ ਨਾ ਮਨੋ ਵਿਸਾਰੋ
ਜੀ ਇਹ ਸਾਡੀ ਮਾਂ ਦੀ ਬੋਲੀ ਆ

    ਲੱਗ  ਕੇ ਮਗਰ ਦੂਜਿਆਂ ਦੇ
ਬੋਲੀ ਆਪਣੀ ਹੀ ਭੁੱਲ ਗਿਆ
ਹੋਰਾਂ ਨੂੰ ਤੂੰ ਝਟਪਟ ਲਿਖਦੇ
ਇਹਨੂੰ ਲਿਖਣਾ ਹੀ ਭੁੱਲ ਗਿਆ

      ਵਿਦੇਸ਼ਾਂ ਵਿੱਚ ਇਹਦੀ ਇੱਜ਼ਤ ਹੁੰਦੀ
ਪਰ ਪੰਜਾਬ ਚ ਛੁਪਦੀ ਜਾਂਦੀ ਏ
ਕਿ ਇਹਦੇ ਤੋਂ ਕਸੂਰ ਹੋਇਆ
ਇਹੋ  ਪੁਛਣਾ ਚਾਉਂਦੀ ਏ

ਸਤਿ ਸ੍ਰੀ ਅਕਾਲ ਤਾਂ ਕਹਿਣਾ ਭੁੱਲੇ
ਬਸ ਹੈਲੋ ਹਾਏ ਚਲਦੀ ਏ
ਰੰਗ ਰੂਪ ਤੋਂ ਹੁੰਦੇ ਪੰਜਾਬੀ
ਪਰ ਜੀਭ ਅੰਗਰੇਜ਼ੀ- ਅੰਗਰੇਜ਼ੀ ਕਰਦੀ ਏ
                            
               ਸੰਪਰਕ: +91 98554 09825

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ