Sat, 27 April 2024
Your Visitor Number :-   7007875
SuhisaverSuhisaver Suhisaver

ਮਾਂਵਾਂ ਕੱਲ੍ਹ ਵੀ ਫਰੋਲਦੀਆਂ ਸੀ -ਰੁਪਿੰਦਰ ਸੰਧੂ‬

Posted on:- 22-02-2015

suhisaver

ਮਾਂਵਾਂ ਕੱਲ੍ਹ ਵੀ ਫਰੋਲਦੀਆਂ ਸੀ
ਪੁੱਤਰਾਂ ਦੀ ਕਦਮਾਂ ਦੀ ਛਾਪ
ਮਾਂਵਾਂ ਅੱਜ ਵੀ ਫਰੋਲਦੀਆਂ ਨੇ
ਪੁੱਤਰਾਂ ਦੀਆ ਜੇਬ੍ਹਾਂ
ਅਲਮਾਰੀਆਂ
ਬਸਤੇ .........

ਮਾਂਵਾਂ ਕੱਲ੍ਹ ਵੀ ਦੇਖਦੀਆਂ ਸੀ
ਪੁੱਤਰਾਂ ਦੇ ਮੂੰਹ ਦੀ ਲਾਲੀ
ਮਾਂਵਾਂ ਅੱਜ ਵੀ ਦੇਖਦੀਆਂ ਨੇ
ਪੁੱਤਰਾਂ ਦੇ ਅਖਾਂ ਵਿਚਲੀ ਲਾਲੀ
ਮਾਂਵਾਂ ਅੱਜ ਵੀ ਸੁੰਘਦੀਆਂ ਨੇ
ਪੁੱਤਰਾਂ ਨੂੰ ਚੁੰਮਣ ਦੇ ਬਹਾਨੇ ਮੂਹੋਂ ਆਉਂਦੀ ਬਦਬੂ ........

ਮਾਂਵਾਂ ਕੱਲ੍ਹ ਵੀ ਅਰਦਾਸਾਂ ਕਰਦੀਆਂ ਸੀ
ਪੁੱਤਰਾਂ ਦੀ ਤੰਦਰੁਸਤੀ
ਲੰਮੀ ਉਮਰ
ਕਾਮਯਾਬੀ ਦੀ

ਮਾਂਵਾਂ ਅੱਜ ਵੀ ਅਰਦਾਸਾਂ ਕਰਦੀਆਂ ਨੇ
ਪੁੱਤਰਾਂ ਨੂੰ ਨਸ਼ਿਆਂ ਤੋਂ ਬਚਾਈ ਰੱਖਣ ਲਈ
ਸੁਮੱਤ ਬਕਸ਼ਨ ਲਈ
ਸਿੱਧੇ ਰਸਤੇ ਪਾਈ ਰੱਖਣ ਲਈ

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ