Tue, 25 July 2017
Your Visitor Number :-   1065010
SuhisaverSuhisaver Suhisaver
ਕਾਬੁਲ ਕਾਰ ਬੰਬ ਧਮ਼ਾਕੇ ਵਿੱਚ 26 ਮੌਤਾਂ; 41 ਫੱਟੜ               ਪੁਲਾੜ ਵਿਗਿਆਨੀ ਯੂ.ਆਰ. ਰਾਓ ਦਾ ਦੇਹਾਂਤ              

ਵੇਖ ਆਇਆਂ ਪੰਜਾਬ - ਰਵੇਲ ਸਿੰਘ ਇਟਲੀ

Posted on:- 18-10-2015

suhisaver

ਵੇਖ ਆਇਆਂ ਪੰਜਾਬ ਆਪਣਾ , ਵੇਖ ਆਇਆਂ ਪੰਜਾਬ ।
ਲੱਗਦਾ ਹੈ ਕੁਮਲਾਇਆ ਹੋਵੇ ,ਜਿਊਂ ਕੋਈ ਫੁੱਲ ਗੁਲਾਬ ।

ਬੇ ਸਿਰਨਾਵੀਂ ਚਿੱਠੀ ਵਾਂਗੋਂ , ਜਾਂ ਫਿਰ ਫ਼ਟੀ ਕਿਤਾਬ ।
ਰੰਗਲੇ ਹੱਸਦੇ ਦੇਸ਼ ਮੇਰੇ ਦਾ , ਮੱਠਾ ਪਿਆ  ਸ਼ਬਾਬ ।

ਨਸ਼ਿਆਂ ਵਿੱਚ ਜਵਾਨੀ ਡੁੱਬੀ ਪਿੱਛੇ ਪਈ ਸ਼ਰਾਬ ।
ਨੇਤਾ ਹਾਕਮ  ਨਾਦਰ ਬਣ ਗਏ , ਫਿਰਦੇ ਵਾਂਗ ਨਵਾਬ ।

ਦਿਨੇ ਦਿਹਾੜੇ ਲੁੱਟਾਂ ਖੋਹਾਂ , ਹਰ ਥਾਂ , ਬੇ ਹਿਸਾਬ ।
ਨਾ ਪਿੱਪਲ ਨਾਂ ਬੋਹੜਾਂ ਲੱਭੀਆਂ , ਨਾ ਹੀ ਛੱਪੜ ਢਾਬ ।

ਉੱਚੀਆਂ  ਬਣੀਆਂ ਬਹੁਤ ਕੋਠੀਆਂ ਪਰ ਨਾ ਗਈ ਸਲ੍ਹਾਬ ।
ਸਹਿਕ ਰਹੀ ਕਿਰਸਾਣੀ ਵੇਖੀ , ਹੁੰਦੀ ਖੇਹ ਖਰਾਬ ।

ਧਰਮ ਕਰਮ ਦਿਆਂ ਠੇਕੇਦਾਰਾਂ ਪਾਇਆ ਅਜਬ ਨਕਾਬ ।
ਸੱਭਿਆਚਾਰ ਦੀ ਮਿੱਟੀ ਬਲਦੀ , ਨਾਲੇ ਅਦਬ ਅਦਾਬ ।

ਖੋਹ ਲਿਆ ਕਿਸੇ ਕੁਲਹਿਣੇ ਲੱਗਦਾ ਲੱਗਾ ਖੰਭ ਸੁਰਖ਼ਾਬ ।
ਮੈਂ ਮੁੜ ਆਇਆਂ ਹਾਂ ਵਾਪਸ ਛੇਤੀ ਝੁਲਸੇ ਵੇ਼ਖ ਖੁਆਬ ।

ਵਾਪਸ ਆ ਕੇ ਸੋਚ ਰਿਹਾ ਹਾਂ , ਮੈਂ ਤਾਂ ਇਹੋ ਜਨਾਬ ।
ਰੰਗਾਂ ਦੀ ਧਰਤੀ ਤੇ ਵੇਖੇ , ਦੁੱਖਾਂ ਭਰੇ ਤਲਾਬ ।

ਮਿੱਟੀ ਪੰਜ ਦਰਿਆਂਵਾਂ ਦੀ , ਝੱਲੇ ਜਦੋਂ ਅਜ਼ਾਬ ।

ਪੀੜ ਪਰੁੱਚੇ ਖੰਭਾਂ ਵਾਲਾ , ਉੱਡੇ ਕਿਵੇਂ ਉਕਾਬ ।

ਨਾਨਕ ਬੁਲ੍ਹਾ ਵਾਰਸ ਝੂਰਣ , ਰਾਵੀ ਅਤੇ ਚਨਾਬ ।
ਵੇਖ ਆਇਆਂ ਪੰਜਾਬ ਆਪਣਾ ਵੇਖ ਆਇਆਂ ਪੰਜਾਬ ।

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ