Wed, 16 August 2017
Your Visitor Number :-   1073994
SuhisaverSuhisaver Suhisaver
ਹਿਮਾਚਲ 'ਚ ਢਿੱਗਾਂ ਡਿੱਗਣ ਨਾਲ 50 ਮੌਤਾਂ ਦੀ ਸ਼ੰਕਾ               ਭਾਖੜਾ ਡੈਮ 'ਚ ਪਾਣੀ 1656 ਫੁੱਟ ਤੱਕ ਪੁੱਜਿਆ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਦਰਸ਼ ਵਿਖਾ ਸੱਜਣਾਂ -ਐਸ ਸੁਰਿੰਦਰ ਇਟਲੀ

Posted on:- 12-11-2015

suhisaver

ਬਾਜ਼ਾਰ ਵਿਕੇਦੀਆਂ ਦਰੀਆਂ
ਅੱਖਾਂ ਨਾਲ ਗਲੇਡੂਆਂ ਭਰੀਆਂ
ਅੱਖਾਂ ਤਰਸਣ ਦਰਸ਼ ਵਿਖਾ ਸੱਜਣਾਂ ।

ਬਾਜ਼ਾਰ ਵਿਕੇਦੀਆਂ ਵੜੀਆਂ
ਮੇਰੇ ਨੈਣਾਂ ਲਾਈਆਂ ਝੜੀਆਂ
ਅੱਖਾਂ ਤਰਸਣ ਦਰਸ਼ ਵਿਖਾ ਸੱਜਣਾਂ ।

ਬਾਜ਼ਾਰ ਵਿਕੇਦੀਆਂ ਵੰਗਾਂ
ਮੇਰੇ ਨੈਣੋਂ ਵਗਦੀ ਗੰਗਾ
ਅੱਖਾਂ ਤਰਸਣ ਦਰਸ਼ ਵਿਖਾ ਸੱਜਣਾਂ ।

ਬਾਜ਼ਾਰ ਵਿਕੇਦੀਆਂ ਚੁੰਨੀਆਂ
ਤੇਰੇ ਹਿਜ਼ਰ ਵਿਛੋੜੇ ਗੁੰਨੀ ਆਂ
ਅੱਖਾਂ ਤਰਸਣ ਦਰਸ਼ ਵਿਖਾ ਸੱਜਣਾਂ ।

ਬਾਜ਼ਾਰ ਵਿਕੇਦੀਆਂ ਗੁੱਡੀਆਂ
ਤੂੰ ਮਿਲੇ ਤਾਂ ਪਾਵਾਂ ਲੁੱਡੀਆਂ
ਅੱਖਾਂ ਤਰਸਣ ਦਰਸ਼ ਵਿਖਾ ਸੱਜਣਾਂ ।


ਬਾਜ਼ਾਰ ਵਿਕੇਦੀਆਂ ਤਾਰਾਂ
ਤੇਰੇ ਉੱਤੋਂ ਜ਼ਿੰਦਗੀ ਵਾਰਾਂ
ਅੱਖਾਂ ਤਰਸਣ ਦਰਸ਼ ਵਿਖਾ ਸੱਜਣਾਂ ।

ਬਾਜ਼ਾਰ ਵਿਕੇਦੀਆਂ ਲੋਈਆਂ
ਅੱਖਾਂ ਬੱਦਲੀ ਵਾਂਗੂੰ ਚੋਈਆਂ
ਅੱਖਾਂ ਤਰਸਣ ਦਰਸ਼ ਵਿਖਾ ਸੱਜਣਾਂ ।

ਬਾਜ਼ਾਰ ਵਿਕੇਦੀਆਂ ਕਲੀਆਂ
ਤੇਰੇ ਹਿਜ਼ਰ ਵਿਛੋੜੇ ਬਲੀਆਂ
ਅੱਖਾਂ ਤਰਸਣ ਦਰਸ਼ ਵਿਖਾ ਸੱਜਣਾਂ ।

ਬਾਜ਼ਾਰ ਵਿਕੇਦੀਆਂ ਚਿੜੀਆਂ
ਮੈਂ ਇਸ਼ਕ ਚੁਬਾਰੇ ਚੜੀਆਂ
ਅੱਖਾਂ ਤਰਸਣ ਦਰਸ਼ ਵਿਖਾ ਸੱਜਣਾਂ ।

ਬਾਜ਼ਾਰ ਵਿਕੇਦੀਆਂ ਵੜੀਆਂ

ਘਰ ਆਜਾ ਬੂਹੇ ਖੜ੍ਹੀਆਂ
ਅੱਖਾਂ ਤਰਸਣ ਦਰਸ਼ ਵਿਖਾ ਸੱਜਣਾਂ ।

ਬਾਜ਼ਾਰ ਵਿਕੇਦੀਆਂ ਛੱਲੀਆਂ
ਜੱਗ ਵੈਰੀ ਰਾਹਵਾਂ ਮੱਲੀਆਂ
ਅੱਖਾਂ ਤਰਸਣ ਦਰਸ਼ ਵਿਖਾ ਸੱਜਣਾਂ ।

ਬਾਜ਼ਾਰ ਵਿਕੇਦੀਆਂ ਘੜੀਆਂ
ਆਜਾ ਯਾਦ ਤੇਰੀ ਨੇ ਫੜੀਆਂ
ਅੱਖਾਂ ਤਰਸਣ ਦਰਸ਼ ਵਿਖਾ ਸੱਜਣਾਂ ।

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ