Sun, 23 July 2017
Your Visitor Number :-   1064384
SuhisaverSuhisaver Suhisaver
ਸੰਜੈ ਕੋਠਾਰੀ ਹੋਣਗੇ ਨਵੇਂ ਰਾਸ਼ਟਰਪਤੀ ਦੇ ਸਕੱਤਰ               ਨਿੱਜਤਾ ਦਾ ਅਧਿਕਾਰ ਵੀ ਆਪਣੇ-ਆਪ 'ਚ ਸੰਪੂਰਨ ਨਹੀਂ : ਸੁਪਰੀਮ ਕੋਰਟ              

ਗ਼ਜ਼ਲ -ਭੁਪਿੰਦਰ ਸਿੰਘ ਬੋਪਾਰਾਏ

Posted on:- 19-02-2016

suhisaver

ਔਜੜ  ਰਾਹਾਂ  ’ਤੇ  ਜੋ   ਤੁਰਦੇ
ਇੱਕ ਦਿਨ ਆਪੇ ਹੀ ਨੇ ਝੁਰਦੇ   
 
ਨਾ ਉਹ ਜੀਵਨ ਸਾਗਰ ਲੰਘਣ
ਕੱਚੇ  ਬਰਤਨ  ਬਣ  ਜੋ   ਖੁਰਦੇ  
 
ਪਾ  ਨੀ  ਸਕਦੇ  ਕੋਇ  ਸਫਲਤਾ
ਕਿਸਮਤ ’ਤੇ ਹੀ ਰਹਿਣ ਜੋ ਝੁਰਦੇ

ਵੇਖ  ਜ਼ੁਲਮ  ਚੁੱਪ ਵੱਟਣ ਜਿਹੜੇ
ਬੰਦੇ ਉੁਹ ਹਨ ਬਿਲਕੁਲ  ਮੁਰਦੇ

ਲੁੱਟਕੇ ਖਾਣਾ ਜਿਹਨਾਂ ਸਿੱਖਿਆ
ਫੜਕੇ  ਕਰਦੋ  ਖਾਕ- ਸਪੁਰਦੇ

ਭੈਣ ,ਭਰਾ  ਜਾਂ ਦੋਸਤ, ਮਿੱਤਰ
ਰਿਸ਼ਤੇ  ਸਾਰੇ  ਹੀ  ਨੇ  ਧੁਰਦੇ

' ਬੋਪਾਰਾਏ ' ਚੱਲ ਕੱਢ ਦੇਈਏ
ਵਹਿਮ ਸਮੁੰਦਰ ਜੋ ਹਨ ਖੁਰਦੇ

ਸੰਪਰਕ: +91 98550 91442

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ