Wed, 24 May 2017
Your Visitor Number :-   1039162
SuhisaverSuhisaver Suhisaver
ਮੈਨਚੈਸਟਰ 'ਚ ਆਤਮਘਾਤੀ ਹਮਲਾ; 22 ਮੌਤਾਂ, 60 ਜ਼ਖ਼ਮੀ               ਭਾਰਤ-ਚੀਨ ਸਰਹੱਦ 'ਤੇ ਸੁਖੋਈ-30 ਜੈੱਟ ਲਾਪਤਾ               ਕੇਜਰੀਵਾਲ ਦੇ ਸਾਂਢੂ ਸੁਰੇਂਦਰ ਕੁਮਾਰ ਬੰਸਲ ਦੇ ਘਰ ਏ ਸੀ ਬੀ ਦਾ ਛਾਪਾ              

ਗ਼ਜ਼ਲ -ਜਤਿੰਦਰ ਭਨੋਟ

Posted on:- 19-02-2016

suhisaver

ਘਰ ਮੇਰਾ ਤੋੜ ਕੇ  ਖੰਡਰ ਬਣਾਉਣਾ ਚਾਹੁੰਦੇ ਨੇ।
ਯਾਰ ਮੇਰੇ ਮੋਮ ਤੋਂ ਪੱਥਰ ਬਣਾਉਣਾ ਚਾਹੁੰਦੇ ਨੇ।

ਰੇਸ਼ਮ  ਦਾ  ਜੋ  ਕੱਪੜਾ  ਅੰਗ ਢੱਕਦਾ ਏ ਸਦਾ
ਉਸ ਨੂੰ ਵੀ ਨੋਲ ਕੇ ਖੱਦਰ ਬਣਾਉਣਾ ਚਾਹੁੰਦੇ ਨੇ।

ਮਲ੍ਹਮ  ਬਣ  ਕੇ  ਜ਼ਖ਼ਮਾ ਨੂੰ ਜੋ ਠਲ ਪਾ ਗਿਆ
ਉਸ ਨੂੰ ਧਾਰ ਤੇਜ਼ ਖੰਜਰ ਬਣਾਉਣਾ ਚਾਹੁੰਦੇ ਨੇ।

ਪਖੰਡ  ਤੇ  ਅਡੰਬਰ   ਨੂੰ  ਨਫ਼ਰਤ  ਜੋ  ਕਰੇ
ਉਸ ਨੂੰ ਵੀ ਤਾਂ ਸਰਯੰਤਰ ਬਣਾਉਣਾ ਚਾਹੁੰਦੇ ਨੇ।

ਅੰਨ  ਉਗਾਉਂਦੀ  ਇਸ  ਜਰਖ਼ੇਜ  ਧਰਤੀ  ਨੂੰ
ਮਾਰੂਥਲਾਂ ਦੇ ਵਾਂਗ ਬੰਜਰ ਬਣਾਉਣਾ ਚਾਹੁੰਦੇ ਨੇ।

ਜੋ  ਦੀਵਿਆ  ਨੂੰ  ਪੂਜਦਾ ਅਮਲ ਤੇ ਈਮਾਨ ਤੋਂ
ਉਸ ਨੂੰ ਹਨੇਰੇ ਦਾ ਮੰਦਰ ਬਣਾਉਣਾ ਚਾਹੁੰਦੇ ਨੇ।

 ਪੋਰਸ  ਦੇ  ਜਜ਼ਬੇ   ਦੀ  ਹਾਮੀ ਭਰਦਾ ਭਨੋਟ
ਉਸ ਨੂੰ ਤੋੜ ਕੇ ਸਿਕੰਦਰ ਬਣਾਉਣਾ ਚਾਹੁੰਦੇ ਨੇ।

ਸੰਪਰਕ: +91 98780 41593

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ