Sat, 27 May 2017
Your Visitor Number :-   1040388
SuhisaverSuhisaver Suhisaver
ਵਤਨ ਪਰਤੀ ਉਜ਼ਮਾ ਨੇ ਕਿਹਾ; ਪਾਕਿ ਮੌਤ ਦਾ ਖੂਹ, ਨਿਕਲਣਾ ਮੁਸ਼ਕਲ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਲੋਈ ਲੋਈ ਲੋਈ -ਐੱਸ ਸੁਰਿੰਦਰ ਇਟਲੀ

Posted on:- 01-02-2016

suhisaver

ਲੋਈ ਲੋਈ ਲੋਈ
ਸੱਜਣ ਦੀ ਯਾਦ ਆ ਗਈ, ਅੱਖ ਸੁਰਮੇ ਵਾਲੀ ਚੋਈ ।

ਲੋਈ ਲੋਈ ਲੋਈ
ਹਿਜ਼ਰ ਅਵੱਲੇ ਨੇ, ਮੇਰੀ ਆਂਦਰ - ਆਂਦਰ ਟੋਈ ।

ਲੋਈ ਲੋਈ ਲੋਈ
ਸੱਜਣਾ ਯਾਦ ਤੇਰੀ, ਮੈਂ ਗੀਤਾਂ ਵਿੱਚ ਪਰੋਈ ।

ਲੋਈ ਲੋਈ ਲੋਈ
ਖ਼ੈਰ ਹੋਵੇ ਸੱਜਣਾ ਦੀ, ਮੇਰੀ ਜਿੰਦ ਫ਼ਿਕਰਾਂ ਵਿੱਚ ਮੋਈ ।

ਲੋਈ ਲੋਈ ਲੋਈ
ਮੋਈਆਂ ਸੱਧਰਾਂ ਦੀ, ਮੈਂ ਤਨ ਵਿੱਚ ਪੰਡ ਲਕੋਈ ।

ਲੋਈ ਲੋਈ ਲੋਈ
ਮੇਰੇ ਮਾਹੀਏ ਦੀ , ਹਾਏ ਹੂੰਕ ਅੰਬਰ ਨੂੰ ਛੋਈ ।

ਲੋਈ ਲੋਈ ਲੋਈ
ਵਤਨ ਪਿਆਰਾ ਛੱਡ ਕੇ , ਮੇਰੀ ਜਿੰਦ ਪਰਦੇਸਣ ਰੋਈ ।

ਲੋਈ ਲੋਈ ਲੋਈ
ਸੁਰਿੰਦਰ ਬੇਦਾਵਾ ਦੇ ਗਿਆ , ਮੇਰੀ ਦਰਦਾਂ ਵਾਲੀ ਢੋਈ ।

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ