Wed, 16 October 2019
Your Visitor Number :-   1829860
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਮਾਲੀ ! - ਹਰਜਿੰਦਰ ਗੁਲਪੁਰ

Posted on:- 13-08-2015

suhisaver

ਖਾਕੀ ਰੰਗ ਦਾ ਲਸ਼ਕਰ ਲੈ ਕੇ,
ਅੱਜ ਫੇਰ ਅਬਦਾਲੀ ਆਇਆ।

'ਕਾਲੀ ਮਾਂ' ਨਾਲ ਜੱਫੀਆਂ ਪਾਕੇ,
ਲੋਕੀਂ ਕਹਿਣ ਅਕਾਲੀ ਆਇਆ।

ਕਾਰੂੰ ਸ਼ਾਹ ਦੇ ਵਾਂਗੂ ਆਪਣੇ,
ਭਰਨ ਖਜਾਨੇ ਖਾਲੀ ਆਇਆ।

ਵੋਟਾਂ ਵੇਲੇ 'ਭੇਡਾਂ' ਸੋਚਣ,
ਜਿਵੇਂ ਹੈ ਕੋਈ ਇਆਲੀ ਆਇਆ।

ਤੇਰਾ ਪੈਸਾ ਤੈਨੂੰ ਵੰਡ ਕੇ,
ਕਹਿੰਦਾ ਕੋਈ ਸਵਾਲੀ ਆਇਆ।

ਰੁੱਖਾਂ ਤਾਈਂ ਬਚਾਉਣ ਵਾਸਤੇ,
ਵੱਢਣ ਦੇ ਲਈ ਟਾਹਲੀ ਆਇਆ।

ਕਾਰੋਬਾਰ ਤੇ ਕਰਨ ਨੂੰ ਕਬਜ਼ਾ,
ਕਾਗਜ ਲੈ ਕੇ ਜਾਅਲੀ ਆਇਆ।

ਕਿਰਤੀ ਦੇ ਹੱਕ ਖੋਹ ਕੇ ਸਾਰੇ,
ਵੰਡਣ ਲਈ ਕੰਗਾਲੀ ਆਇਆ।

ਨੂਰਾ ਕੁਸ਼ਤੀ ਕਰ ਕੇ ਬਾਬਾ,
ਜਿੱਤਣ ਲਈ ਰੁਮਾਲੀ ਆਇਆ।

ਵੋਟਾਂ ਵੇਲੇ ਲੋਕੀਂ ਸੋਚਣ,
ਉਜੜੇ ਬਾਗ ਦਾ ਮਾਲੀ ਆਇਆ।

ਸੰਪਰਕ: 0061 469 976214

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ