Wed, 18 July 2018
Your Visitor Number :-   1436364
SuhisaverSuhisaver Suhisaver
ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ              

ਰੇਲ ਦੀਆਂ ਪਟੜੀਆਂ ’ਤੇ -ਕੁਲਦੀਪ ਸਿੰਘ

Posted on:- 23-10-2015

suhisaver

ਰੇਲ ਦੀਆਂ ਪਟੜੀਆਂ ’ਤੇ
ਬੈਠ ਕੇ ਕੀਤੇ ਹੋਏ ਮਸ਼ਵਰੇ
ਹੀ ਇਤਿਹਾਸ ਰਚ ਸਕਦੇ ਨੇ।

ਕਿਉਂਕਿ,
ਏ.ਸੀ. ਰੂਮਾਂ ਵਿੱਚ ਬੈਠ ਕੇ ਪਾਈਆਂ ਗਈਆਂ,
ਕਹਾਣੀਆਂ ਤਾਂ ਸੂਰਜ ਚੜਨ ‘ਤੇ,
ਹੀ ਸੂੰਗੜ ਜਾਂਦੀਆਂ ਨੇ।

ਇਹ ਜੋ ਡੌਂਡੀ ਪਿੱਟ ਰਹੇ ਨੇ
ਸਾਡੀ ਧਰਤ ਨੂੰ ,
ਸਵਰਗ!
ਬਣਾਉਣ ਦੀ,
ਇਸ ਦੀ ਕੁੱਖ ਵਿੱਚ ਜ਼ਹਿਰ ਪਾ ਕੇ,
ਸੋਨਾ
ਉਗਾਉਣ ਦੀ।

ਸਾਡੀ ਹੀ ਘੰਡੀ
ਨੱਪਣ ‘ਤੇ ਤੁਲੇ ਹੋਏ ਨੇ।

ਆਓ ਮਸ਼ਵਰਾ ਕਰੀਏ
ਇਹਨਾਂ ਦੇ ਗਲ ਅੰਗੂਠਾ,
ਧਰਨ ਦਾ,
ਇਹ ਹਨੇਰੀਆਂ ਰਾਤਾਂ ਵਿੱਚ,
ਸੂਰਜ ਬਣ ਕੇ,
ਚੜ੍ਹਨ ਦਾ।

ਜੋ ਕੁਰਸੀ ‘ਤੇ ਬੈਠ ਕੇ,
ਸਵਰਗ ਦੇ
ਸੁਪਨੇ ਦੇਖ ਰਹੇ ਨੇ,
ਸਾਡੇ ਹੱਕਾਂ ਨੂੰ ਪਲੀਤਾ ਲਾ ਕੇ,
ਆਪਣੇ ਚੁੱਲ੍ਹੇ ਸੇਕ ਰਹੇ ਨੇ।

ਇਸ ਤੋਂ ਪਹਿਲਾਂ ਕੇ
ਉਹਨਾਂ ਦੀਆਂ ਅੱਖਾਂ ਵਿੱਚ
ਮੋਤੀਆ ਉਤਰ ਆਏ,
‘ਚੱਲੋ’
ਉਹਨਾਂ ਨੂੰ, ਦਰਸ਼ਨ ਕਰਾ ਆਈਏ,
ਨਰਕਾਂ ਦੇ ਕੁੰਡ ਦੇ…।

ਸੰਪਰਕ:  +91 86992 30574

Comments

heera sohal

Waaaahhhhh

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ