Sun, 26 March 2023
Your Visitor Number :-   6264932
SuhisaverSuhisaver Suhisaver

ਉਨ੍ਹਾਂ ਨੂੰ ਕੀ ਕਹੋਗੇ? –ਨਿਰਮਲ ਦੱਤ

Posted on:- 08-09-2012


ਉਹ ਜਿਹੜੇ
ਘਾਹ ਦੇ ਮੈਦਾਨਾਂ 'ਚ ਉੱਗੇ
ਬਾਲੜੇ ਜਿਹੇ,ਕੱਲੇ-ਕਾਰੇ ਫੁੱਲ ਨੂੰ ਤੱਕ ਕੇ
ਕਿਸੇ ਗ਼ੈਬੀ ਖ਼ੁਸ਼ੀ ਵਿੱਚ ਝੂਮ ਉੱਠਦੇ ਨੇ
ਉਨ੍ਹਾਂ ਨੂੰ ਕੀ ਕਹੋਗੇ?
ਉਹ ਜਿਹੜੇ ਰਾਤ ਨੂੰ
ਤਾਰਿਆਂ ਸੰਗ ਜਾਗ ਕੇ
ਤੇ ਨਖ਼ਰੀਲੇ ਜਿਹੇ ਚੰਨ ਨਾਲ
           
ਇੱਕ ਸੰਵਾਦ ਰਚ ਕੇ
ਰੇਸ਼ਮੀਂ ਜਿਹੇ ਗੀਤ ਬੁਣਦੇ ਨੇ
ਉਨ੍ਹਾਂ ਨੂੰ ਕੀ ਕਹੋਗੇ?
ਉਹ ਜਿਹੜੇ
ਧਰਤ ਦੇ ਸੀਨੇ 'ਚ ਸਾਂਭੇ ਚਿੰਨ੍ਹ ਲੱਭ ਕੇ
ਟੁਕੜਾ-ਟੁਕੜਾ ਜੋੜ ਕੇ ਅਪਣੀ ਕਹਾਣੀ
ਕਿਸੇ ਦਾਦੀ ਦੀਆਂ ਪਰੀਆਂ ਨੂੰ ਭੇਟਾ ਕਰਨ ਦੀ
ਤਜਵੀਜ਼ ਰੱਖਦੇ ਨੇ
ਉਨ੍ਹਾਂ ਨੂੰ ਕੀ ਕਹੋਗੇ?
ਉਹ ਜਿਹੜੇ

ਪਵਿੱਤਰ ਪੁਸਤਕਾਂ ਦੇ
ਜ਼ਰਦ,ਖਸਤਾ ਵਰਕਿਆਂ ਵਿੱਚ ਬੰਦ ਪਏ
ਰੌਸ਼ਨੀ ਤੇ ਨਿੱਘ ਦੇ ਸੰਦੇਸ਼ ਨੂੰ
ਕੱਲ੍ਹ ਤੱਕ ਪਹੁੰਚਾਣ ਦੀ ਕੋਸ਼ਿਸ਼ 'ਚ ਰੁੱਝੇ ਨੇ
ਉਨ੍ਹਾਂ ਨੂੰ ਕੀ ਕਹੋਗੇ?
ਉਹ ਜਿਹੜੇ
ਖੰਜਰਾਂ ਦੀ ਖੇਡ ਦਾ ਕੋਈ ਸ਼ੌਕ ਨਹੀਂ ਰੱਖਦੇ
ਤੇ ਜੋ ਸਾਊ ਸਲੀਕੇ ਨਾਲ ਕਹਿੰਦੇ ਨੇ
ਮਨੁੱਖਾਂ ਵਿੱਚ ਕੋਈ ਸੰਘਰਸ਼ ਨਹੀਂ ਸਹਿਯੋਗ ਚਾਹੀਦੈ
ਉਨ੍ਹਾਂ ਨੂੰ ਕੀ ਕਹੋਗੇ?
ਉਨ੍ਹਾਂ ਨੂੰ ਚੋਰ ਕਹਿਣਾ,ਸਾਧ ਕਹਿਣਾ
ਜਾਂ ਕੋਈ ਬੇਅਸਰ ਅਪਵਾਦ ਕਹਿਣਾ
ਉਨ੍ਹਾਂ ਦੀ ਸੋਚ ਨੂੰ 'ਨੇਰ੍ਹੇ ਦਾ ਇੱਕ ਸੰਵਾਦ ਕਹਿਣਾ
ਜਾਂ ਕੋਈ ਗਾਲ ਵਰਗਾ "ਵਾਦ" ਕਹਿਣਾ,
ਉਨ੍ਹਾਂ ਨੂੰ ਕੁਝ ਵੀ ਕਹਿਣਾ,
ਪਰ ਜਦੋਂ ਸੰਕਟ 'ਚ ਹੋਵੋ
ਉਨ੍ਹਾਂ ਦੀ ਗੀਤ ਵਰਗੀ ਜ਼ਿੰਦਗੀ ਨੂੰ ਯਾਦ ਕਰ ਲੈਣਾ
ਉਨ੍ਹਾਂ ਦੀ ਜੋਤ ਵਰਗੀ ਜ਼ਿੰਦਗੀ ਨੂੰ ਯਾਦ ਕਰ ਲੈਣਾ।

Comments

Narinder Kumar Jeet

‎"ਉਹ ਜਿਹੜੇ ਖੰਜਰਾਂ ਦੀ ਖੇਡ ਦਾ ਕੋਈ ਸ਼ੌਕ ਨਹੀਂ ਰੱਖਦੇ ਤੇ ਜੋ ਸਾਊ ਸਲੀਕੇ ਨਾਲ ਕਹਿੰਦੇ ਨੇ ਮਨੁੱਖਾਂ ਵਿੱਚ ਕੋਈ ਸੰਘਰਸ਼ ਨਹੀਂ ਸਹਿਯੋਗ ਚਾਹੀਦੈ ਉਨ੍ਹਾਂ ਨੂੰ ਕੀ ਕਹੋਗੇ?" - Pacifist, Mahatma Gandhi's disciple, Statuquoist

Kuljeet Mann

ਬਹੁਤ ਵਧੀਆ ਹੈ, ਧੰਨਵਾਦ ਸੂਹੀ ਸਵੇਰ

charnjit mann

bilkul ji;suuhi sawer da ih hi mukhRa ho sakda hai

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ