Sat, 15 June 2024
Your Visitor Number :-   7111371
SuhisaverSuhisaver Suhisaver

ਬਿੰਦਰ ਜਾਨ ਏ ਸਾਹਿਤ ਦੀਆਂ ਕੁਝ ਰਚਨਾਵਾਂ

Posted on:- 17-07-2014ਕਿੰਜ ਕੋਈ ਜਾਨ ਬਚਾਵੇ ਮਚੀ ਹਾਹਾਕਾਰ ਏ
ਵੇਖ ਲੋ ਇਰਾਕ਼ ਹਰ ਥਾਂ ਮਾਰੋਮਾਰ ਏ

ਧਰਮ ਤੇ ਰਾਜਨੀਤੀ ਭਾਰੀ ਅੱਜ ਪੈ ਗਈ
ਬੰਦੇ ਦੇ ਸਿਰਾਂ ਦਾ ਹੁਣ ਚਲੇ ਕਰੋਬਾਰ ਏ

ਮੋਤ ਵਾਲਾ ਖੇਡ ਦੇਖੋ ਸੁਰੂ ਕੀਤਾ ਜ਼ਾਲਮਾਂ ਨੇ
ਜ਼ੁਲਮ ਦੀ ਵੇਖ ਕਿੰਨੀ ਤੇਜ਼ ਰਫਤਾਰ ਏ

ਖੇਡਣ ਦੀ ਉਮਰ ਚ ਮੌਤ ਨਾਲ ਖੇਡਦੇ
ਬੱਚਿਆਂ ਦੇ ਹਥ ਵਿਚ ਅੱਜ ਹਥਿਆਰ ਏ

ਧਰਮ ਬਣਾਨ ਵਾਲਾ ਅੱਜ ਕਿਥੇ ਖੋ ਗਿਆ
ਦੇਣ ਦਿੱਤੀ ਓਸਦੀ ਨੂ ਰੋਂਦਾ ਸੰਸਾਰ ਏ

ਰੱਬ,ਅੱਲਾਹ, ਗੋਡ ਦਾ ਤਾਂ ਦਿਲ ਹੀ ਕਠੋਰ ਏ
ਹਥ ਫੜ ਰੋਕੀ ਨਹੀਂ ਤਿਖੀ ਤਲਵਾਰ ਏ

ਅੱਜ ਹੀ ਸੁਚੇਤ ਹੋ ਜੋ ਮੇਰੇ ਦੇਸ ਵਾਸੀਓ
ਸੋਚ ਚ ਬਿਠਾ ਲੋ ਦੇਸ਼ ਮੇਰਾ ਪਰਿਵਾਰ ਏ

ਅੱਤਵਾਦ ਵਾਲਾ ਬੀਜ ਪੁੰਗਰੇ ਨਾ ਇੱਥੇ ਕਦੇ
ਜਾਨ ਵਲੋਂ ਬਾਰ ਬਾਰ ਇਕ ਹੀ ਪੁਕਾਰ ਏ

ਜੀਓ ਅਤੇ ਜੀਣ ਦਿਓ ਮੰਨ ਚ ਬਿਠਾ ਲਵੋ
ਮਿਲ ਜੁਲ ਰਹੋ ਤਾਹਿਓਂ ਹੋਣਾ ਬੇੜਾ ਪਾਰ ਏ

***
ਸਤਿਨਾਮ

ਧਨ ਗੁਰੂ ਨਾਨਕ ਦੇਵ ਜੀ
ਜੱਗ ਨੂ ਸਮਝਾਇਆ ...

ਸੱਚਾ ਨਾਮ ਹੈ ਰੱਬ ਦਾ
ਸਤਨਾਮ ਰਚਾਇਆ ...

ਸੱਚ ਸਮਝਣ ਦੀ ਲੋੜ ਹੈ
ਜੋ ਸੱਚ ਸਖਾਇਆ .....

ਆਪਣੇ ਅੰਦਰ ਰੱਬ ਹੈ
ਸੱਚ ਆਖ ਸੁਣਾਇਆ

ਕਣ ਕਣ ਵਿਚ ਓ ਵਸਦਾ
ਸਭ ਓਸ ਦੀ ਮਾਇਆ

ਲਭਣ ਜਿਸਨੂੰ ਚਲਿਆ
ਮਨ ਵਿਚ ਸਮਾਇਆ

ਇਨਸਾਨਾਂ ਵਿਚੋਂ ਲੱਭ ਤੂੰ
ਕਿਓ ਮਨ ਭਟਕਾਇਆ

ਜੋ ਵੀ ਸੱਚ ਨੂੰ ਜਾਨਿਆਂ
ਸੱਚ ਦਿਲ ਨੂੰ ਲਾਇਆ

ਅਖਾਂ ਅੱਗੇ ਜੱਗ ਵੱਸੇ
ਸਬ ਓਸ ਦੀ ਕਾਇਆ

ਕੁਦਰਤ ਸੱਚ ਹੈ ਬਿੰਦ੍ਰਾ
ਤੂੰ ਸਮਝ ਨਾ ਪਾਇਆ ..

***

ਜੇ ਚਾਹੁੰਦਾ

 ਜੇ ਖੁਸ ਖੁਦ ਵੀ ਹੋਣਾ ਚਾਹੁੰਦਾ
ਫੁੱਲਾਂ ਵਾਂਗੂ ਮਿਹਕਾਂ ਵੰਡ ਤੂੰ. ..

ਪਿਆਰ ਮੋਹਬਤ ਜੇ ਤੂੰ ਚਾਹੁੰਦਾ
ਟੂਟੀਆਂ ਹੋਈਆਂ ਤੰਦਾਂ ਗੰਢ ਤੂੰ

ਖੁਦ ਤੇ ਤੂੰ ਵਿਸ਼ਵਾਸ ਜੇ ਚਾਹੁੰਦਾ
ਸੱਚ ਦੀ ਹਾਂਡੀ ਦੇ ਵਿਚ ਹੰਢ ਤੂੰ

ਜੇ ਕੁਝ ਸਾਬਤ ਕਰਨਾ ਚਾਹੁੰਦਾ
ਕਿਰਤ ਹੀ ਪੁੱਜਾ ਮਨ ਨੂ ਚੰਡ ਤੂੰ

ਸਾਰੀ ਜਿੰਦਗੀ ਹੱਸਣਾ ਚਾਹੁੰਦਾ
ਸ਼ਬਦ ਬਣਾ ਲੈ ਮਿਸ਼ਰੀ ਖੰਡ ਤੂੰ

ਹਮਦਰਦੀ ਜੇ ਬਣਨਾ ਚਾਹੁੰਦਾ
ਦੁਖ ਵੰਡਾ ਲੈ ਚੂਕ ਲੈ ਪੰਡ ਤੂੰ ..

ਕੁਦਰਤ ਨੂ ਅਪਨਾਣਾ ਚਾਹੁੰਦਾ
ਨਿਰਦੋਸ਼ਾ ਨੂ ਕਦੇ ਨਾ ਦੰਡ ਤੂੰ .

ਵਿਰਸਾ ਜਿਓੰਦਾ ਰਖਣਾ ਚਾਹੁੰਦਾ
ਰੁਖ ਬਚਾ ਲੈ ਬੋਹੜ ਤੇ ਜੰਡ ਤੂ ..

ਸ਼ਾਇਰ ਬਿੰਦਰਾ ਬਣਨਾ ਚਾਹੁੰਦਾ
ਮਾੜੀਆਂ ਨਜਮਾ ਵਿਚੋ ਫੰਡ ਤੂੰ

ਸੰਪਰਕ:  003454368549

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ