Sun, 04 December 2022
Your Visitor Number :-   6014857
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਅੱਧ ਖ਼ਿੜਿਆ ਫ਼ੁੱਲ - ਡਾ. ਤਿੱਬੜੀ

Posted on:- 05-09-2013(ਕਰਾਟੇ ਗੋਲਡ ਮੈਡਲਿਸਟ ਗ਼ਜ਼ਲ ਸੈਣੀ ਦੀ 26 ਅਗਸਤ, 2013 ਨੂੰ ਅਚਾਨਕ ਮੌਤ ’ਤੇ )

ਲਾਡ-ਲਡਿੱਕੀ ਗ਼ਜ਼ਲ ਪਿਆਰੀ ।
ਸੁਹਲ ਫ਼ੁੱਲਾਂ ਭਰੀ ਕਿਆਰੀ ।  

ਤਿੱਤਲੀਆਂ ਨੇ ਝੁਰਮਟ ਪਾਇਆ
ਪਰੀਆਂ ਤੋਂ ਵੀ ਲਗੇ ਨਿਆਰੀ ।

ਗੱਗਾ ਜ਼ਿਜ਼ਾ ਲੱਲਾ ਅੱਖ਼ਰ
ਨਾ ਹੋੜਾ, ਨਾ ਸਿਹਾਰੀ ਬਿਹਾਰੀ ।

ਉੱਚੀਆਂ-ਸੁੱਚੀਆਂ ਸੋਚਾਂ ਵਾਲੀ
ਰੱਬ ਨੇ ਉਸਦੀ ਰੂਹ ਨਿਖ਼ਾਰੀ ।

ਗੰਦਲ ਵਰਗੀ ਲਗਰ ਜਿਹੀ
ਜਿਉਂ ਮਾਸਾਹਾਰੀ- ਸ਼ਾਕਾਹਾਰੀ ।ਨੱਚਣ ਕੁੱਦਣ ਉਸਦੇ ਚਾਅ
ਜਿੱਤ ਕੇ ਆਵੇ ਕਦੇ ਨਾ ਹਾਰੀ ।

ਉਡਣੇਂ ਸੱਪ ਦੇ ਵਾਂਗਰ ਉਡਦੀ
ਹਰ ਥਾਂ ਜਾਏ ਮੱਲਾਂ ਮਾਰੀ ।

ਘਰ ਦਾ ਬਣਿਆਂ ਖਾਣਾ ਖਾਵੇ
ਖਾਵੇ ਨਾ ਕੋਈ ਚੀਜ਼ ਬਜ਼ਾਰੀ ।

ਚਾਅ ਪੜ੍ਹਨ ਦਾ ਐਸਾ ਚੜ੍ਹਿਆ
ਨੰਬਰਾਂ ਦੀ ਭਰ ਲਏ ਪਟਾਰੀ ।

ਸੋਨ ਤਮਗੇ ਜਿੱਤਣ ਵਾਲੀ
ਸਾਡੀ ਸੀ ਉਹ ਗ਼ਜ਼ਲ ਵਿਚਾਰੀ ।

ਮਾਂ ਪਿਉ ਦੀ ਮਾਣਮਤੀ ਸੀ
ਦਾਦੇ ਜੀ ਦੀ ਰਾਜ ਦੁਲਾਰੀ ।

ਬਿਜਲੀ ਵਾਂਗਰ ਫ਼ੁਰਤੀ ਉਹਦੀ
ਘਰ ਅਪਣੇ ਦੀ ਚੜ੍ਹੀ ਖ਼ੁਮਾਰੀ ।

ਛੋਟੀ ਉਮਰ ਸੀ ਲੰਮਾਂ ਪੈਂਡਾ
ਸ਼ਫ਼ਰ ਉਸ ਦਾ ਰਹਿੰਦਾ ਜਾਰੀ ।

ਵਿਹੜਾ ਖ਼ੁਸ਼ੀਆਂ ਭਰਿਆ ਹੁੰਦਾ
ਚਾਵਾਂ ਦੇ ਵਿਚ ਰਹੇ ਸ਼ਿੰਗਾਰੀ ।

ਅੱਧ-ਖ਼ਿੜਿਆ ਫ਼ੁੱਲ ਟੁੱਟਾ ਡਾ੍ਹਲੋਂ
ਝੱਟ ‘ਚ ਉਹਦੀ ਹੋਈ ਤਿਆਰੀ ।

ਮੌਤ ਕੁਲਹਿਣੀਂ ਐਸੀ ਆਈ
ਖੋਹ ਕੇ ਲੈ ਗਈ ਮਾਰ ਉਡਾਰੀ ।

ਸੰਪਰਕ: +91 98728 48610

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ