Fri, 08 December 2023
Your Visitor Number :-   6731379
SuhisaverSuhisaver Suhisaver

ਗ਼ਜ਼ਲ -ਸ਼ਮਸ਼ੇਰ ਸਿੰਘ ਸੰਧੂ

Posted on:- 29-09-2015

suhisaver

ਤੇਰੇ  ਬਿਨਾਂ  ਹੈ  ਜੀਵਣ   ਬਿਲਕੁਲ  ਹਨੇਰ  ਮੇਰਾ
ਦੀਪਕ ਨੂੰ ਲੌ  ਜੇ ਲਿਪਟੇ  ਕਰਦਾ ਹੈ  ਦੂਰ  ਨ੍ਹੇਰਾ।
 
ਹੋਕੇ  ਜੁਦਾ  ਹੈ ਜੀਣਾ  ਮਛਲੀ ਦੇ  ਵਾਂਗ  ਮੁਸ਼ਕਿਲ
ਅੱਖਾਂ ’ਚ ਆਣ ਲਾਇਆ  ਪਾਣੀ ਨੇ ਤਾਂ ਹੀ ਡੇਰਾ।
 
ਟਹਿਕਣ ਗੁਲਾਬ ਕਲੀਆਂ ਜ਼ੀਨਤ ਨੇ ਉਹ ਚਮਨ ਦੀ
ਖ਼ਾਰਾਂ ਨੇ  ਹਿੱਕ  ਚੀਰੀ  ਬੁਲਬੁਲ  ਦਾ ਵੇਖ  ਜੇਰਾ।
 
ਨ੍ਹੇਰੇ  ਨੂੰ  ਆਣ  ਚੀਰੇ   ਸੂਰਜ  ਦੀ  ਰੋਜ਼  ਲਾਲੀ
ਮਿਲਕੇ   ਜੇ  ਰਾਤ  ਗੁਜ਼ਰੇ   ਭਾਵੇਂ  ਤਦੇ  ਸਵੇਰਾ।
 
ਗੁਥਲੀ  ‘ਚ  ਨਾਗ  ਕਾਲੇ  ਕੀਲੇ  ਤੇ  ਪਾ  ਲਵੇ ਹੈ
ਮਾਰੇ ਕੀ  ਆਣ  ਮੰਤਰ  ਇਸ਼ਕੇ ਦਾ ਇਹ ਸਪੇਰਾ।
 

ਫੁੱਲਾਂ ’ਤੇ ਭੌਰ  ਭੌਂਦਾ  ਗੁਣਗੁਣ  ਉਹ  ਗੁਣ ਗਣਾਵੇ
ਏਸੇ  ਤਰ੍ਹਾਂ  ਐ  ਮਹਿਰਮ  ਬੁੱਲ੍ਹਾਂ ’ਤੇ  ਨਾਮ  ਤੇਰਾ।
 
ਨਾਗਾਂ  ਨੂੰ  ਬੀਨ  ਭਾਵੇਂ  ਜ਼ਹਿਰਾਂ  ਨੂੰ ਮਾਤ  ਕਰਦੀ
ਮਸਤੇ  ਇਹ ਨਾਗ  ਕਾਲੇ  ਚਿਹਰੇ ਨੂੰ ਪਾਣ  ਘੇਰਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ