Fri, 08 December 2023
Your Visitor Number :-   6731351
SuhisaverSuhisaver Suhisaver

ਗ਼ਜ਼ਲ - ਹਰਮਨ ‘ਸੂਫ਼ੀ’

Posted on:- 26-05-2014



ਬੰਦੇ  ਮਤਲਬ  ਖ਼ੋਰ  ਬੜੇ  ਨੇ।
ਥਾਂ ਥਾਂ  ਫ਼ਿਰਦੇ   ਚੋਰ ਬੜੇ ਨੇ।

ਮੂੰਹੋਂ ਰੱਬ ਦਾ  ਨਾਮ  ਨੇ  ਜਪਦੇ,
ਦਿਲ ਵਿੱਚ ਰੱਖਦੇ ਖ਼ੋਰ ਬੜੇ ਨੇ।

ਗੁਰਬਤ ਖ਼ਤਮ ਕਰਾਂਗੇ ਜੜ੍ਹ ਤੋਂ,
ਨੇਤਾ  ਪਾਉਂਦੇ    ਸ਼ੋਰ  ਬੜੇ   ਨੇ।

ਅੰਬਰਾਂ  ਵਿੱਚ  ਚੜ੍ਹਾ  ਕੇ  ਗੁੱਡੀ,
ਪਿੱਛੋਂ  ਖਿੱਚਦੇ  ਡੋਰ   ਬੜੇ   ਨੇ।

ਚਾਰੇ  ਪਾਸੇ  ਛਾਏ   ਅੱਜ   ਕੱਲ੍ਹ,
ਗ਼ਮ  ਬੱਦਲ  ਘਨਘੋਰ  ਬੜੇ ਨੇ।

ਪੈਲਾਂ  ਪਾ   ਕੇ   ਲੁੱਟਦੇ   ਜਿਹੜੇ,
ਖ਼ਲਕਤ  ਦੇ  ਵਿੱਚ  ਮੋਰ ਬੜੇ ਨੇ।

ਮੈਂ   ਕੱਲਾ   ਨਈਂ  ਦਰਦਾਂ   ਮਾਰਾ,
"ਸੂਫ਼ੀ"   ਵਰਗੇ   ਹੋਰ   ਬੜੇ   ਨੇ।


ਸੰਪਰਕ: +91 97818 08843

Comments

Kulwinder Singh Sufi

Bhot khoob Sufi Veer ji

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ