Sun, 03 December 2023
Your Visitor Number :-   6722972
SuhisaverSuhisaver Suhisaver

ਮਾਸਟਰ ਕੁਲਦੀਪ ਸਿੰਘ ਦੀ ਇੱਕ ਗ਼ਜ਼ਲ

Posted on:- 14-05-2012

 

ਇੰਕਲਾਬ ਪੌਣਾਂ ’ਚ ਖ਼ਿਲਾਰ ਚੱਲਿਆਂ।
ਨੇਰ੍ਹੀਆਂ  ’ਚ ਰੱਖ ਅੰਗਿਆਰ ਚੱਲਿਆਂ।

ਮੇਰੀ ਕਬਰ ’ਤੇ ਦੀਵਾ ਬਲੇ ਨਾ ਬਲੇ
ਧੜਕਦੇ ਦਿਲਾਂ ’ਚ ਦੀਵੇ ਬਾਲ ਚੱਲਿਆਂ।

ਹੁਣ ਸੌਖਾ ਨਹੀਂ ਰਿਹਾ ਮੇਰਾ ਦੇਸ਼ ਲੁੱਟਣਾ
ਤੁਹਾਡੀ ਲੁੱਟ ਦੇ ਮੰਸੂਬੇ ਉਜਾੜ ਚੱਲਿਆਂ।

ਮੇਰੇ ਪਿੱਛੋਂ ਦੋਸਤਾਂ ਦੇ ਪੂਰ ਆਉਣਗੇ
ਤੁਹਾਡੀ ਸੇਜ਼ ਉੱਤੇ ਕੰਡੇ ਖ਼ਿਲਾਰ ਚੱਲਿਆਂ।

ਜਿਹੜੇ ਬੰਬਾਂ ਤੇ ਬਰੂਦਾਂ ਕੋਲੋਂ ਮੁੱਕਣੇ ਨਹੀਂ
ਕਰ ਮੌਤ ਦੇ ਆਸ਼ਿਕ ਤਿਆਰ ਚੱਲਿਆਂ।

ਖ਼ੂਨ ਨਾਲ ਸਿੰਜਿਆ ਬਸੰਤੀ ਰੰਗ ਨੂੰ
ਕਰ ਜ਼ਿੰਦਗੀ ਤੇ ਮੌਤ ਦਾ ਵਪਾਰ ਚੱਲਿਆਂ।

ਚਲੋ ਭੈਣੋਂ  ਮੇਰੀਓ ਘੋੜੀ ਮੇਰੀ ਗਾਓ
ਮੌਤ ਲਾੜੀ ਕੋਲੇ ਹੋਕੇ ਤਿਆਰ ਚੱਲਿਆਂ।


ਸੁਣ ਮਾਏ ਮੇਰੀਏ ਹੰਝੂ ਨਾ ਵਹਾਈਂ
ਕਰਜ਼ਾ ਧਰਤੀ ਮਾਂ ਦਾ ਉਤਾਰ ਚੱਲਿਆਂ।

ਜਿੱਥੇ ਮੇਰੇ ਦੋਸਤ ਉਡੀਕਦੇ ਨੇ ਮੈਨੂੰ
ਉਸੇ ਰਾਹ ਤੇ ਉਸੇ ਹੀ ਬਾਜ਼ਾਰ ਚੱਲਿਆਂ।

ਇੱਕ ਦਿਨ ਘਰ ਘਰ ਹੋਵੇਗੀ ਰੋਸ਼ਨੀ
ਕੁਝ ਚਾਨਣ ਦੇ ਸਿੱਟੇ ਖ਼ਿਲ਼ਾਰ ਚੱਲਿਆਂ।
                         
                        ਸੰਪਰਕ:  98132 37322
  

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ