Tue, 16 July 2024
Your Visitor Number :-   7189723
SuhisaverSuhisaver Suhisaver

ਨੇਤਾ ਜੀ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 04-06-2015

suhisaver

ਤਾਕਤ ਦੇ ਨਸ਼ੇ 'ਚ ਹੰਕਾਰੇ,
ਤਾਨਾਸ਼ਾਹ ਹੋਏ ਆਕੜ-ਮਾਰੇ,
ਬੰਦ ਕਰੋ ਜੀ ਬੰਦ ਕਰੋ ਹੁਣ,
'ਰਾਜ ਨਹੀਂ ਸੇਵਾ' ਦੇ ਨਾਅਰੇ ।
ਬਸ ਕਰੋ ਜੀ ਨੇਤਾ ਜੀ ਬਸ,
ਕੰਨ ਪੱਕ ਗਏ ਨੇ ਸੁਣ-ਸੁਣ ਲਾਰੇ ।

ਪਾਣੀ ਚ' ਬੱਸਾਂ ਚਲਾਉਣਾ ਛੱਡੋ,
ਮੰਗਲ ਤੇ ਦਫ਼ਤਰ ਪਾਉਣਾ ਛੱਡੋ,
ਰਾਈ ਦਾ ਪਹਾਡ਼ ਬਣਾਉਣਾ ਛੱਡੋ,
ਇਹ ਤੱਕੋ ਕਿ ਪਲ-ਪਲ ਮਰਕੇ,
ਕਿੱਦਾਂ ਜੀਉਂਦੇ ਨੇ ਲੋਕ ਵਿਚਾਰੇ !
ਬੱਸ ਕਰੋ ਜੀ ...

ਵਿਕਾਸ ਮਾਡਲ ਨਾ ਝਲਕ ਵਿਖਾਏ,
ਪੰਦਰਾਂ ਲੱਖ ਨਾ ਖਾਤੇ 'ਚ ਪਾਏ,
ਕਰ-ਕਰ ਬੀਮੇ ਨੇ ਉੱਲੂ ਬਣਾਏ,
ਟੁੱਟੀਆਂ ਸੜਕਾਂ ਦਉ ਬਣਾ ਜੇ,
ਹਾਦਸੇ ਦੇ ਜੱਬ ਮੁੱਕ ਜਾਣ ਸਾਰੇ ।
ਬਸ ਕਰੋ ਜੀ....

ਤੇਲ ਤੇ ਡੀਜਲ ਵੱਧਦਾ ਜਾਂਦਾ,
ਆੜਤੀਆ ਪੱਲੇ ਕੱਖ ਨਾ ਪਾਉਂਦਾ,
ਕਿਸਾਨ ਮੰਡੀ ਵਿੱਚ ਰੁਲਿਆ ਰੌਂਦਾ,
ਕੀ ਤੇਰੀ ਬਦਨੀਤੀ ਦੱਸ ਹਾਂ ?
ਅੰਨਦਾਤੇ ਨੂੰ ਭੁੱਖਾ ਪਿਆ ਮਾਰੇ ।
ਬਸ ਕਰੋ ਜੀ....

ਵੇਚਤਾ ਸਭ ਕੁਝ ਠੇਕੇ ਦੇ ਉੱਤੇ,
ਰਾਖੀ ਕਰਦੇ ਨੇ ਚੋਰ ਦੀ ਕੁੱਤੇ,
ਲੋਕ ਨੇ ਜਾਗਣ ਵਾਲੇ ਜੋ ਸੁੱਤੇ,
ਲੋਹਾ ਲੈਣਗੇ ਉਹ ਏਕਾ ਕਰਕੇ,
ਢਹਿ ਜਾਣੇ ਤੇਰੇ ਮਹਿਲ-ਮੁਨਾਰੇ ।
ਬਸ ਕਰੋ ਜੀ...

ਕੰਨ ਪੱਕ ਗਏ ਨੇ ਸੁਣ-ਸੁਣ ਲਾਰੇ
ਬੰਦ ਕਰੋ ਜੀ ਬੰਦ ਕਰੋ ਹੁਣ,
'ਰਾਜ ਨਹੀਂ ਸੇਵਾ'' ਦੇ ਨਾਅਰੇ ।..

ਸੰਪਰਕ: +91 98552 07071

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ