Sun, 14 April 2024
Your Visitor Number :-   6972268
SuhisaverSuhisaver Suhisaver

ਖੜ੍ਹਾਂ ਤਾਂ ਮੈਂ ਅੱਜ ਵੀ ਪੁਰਾਣੀਆਂ ਰੂੜੀਆਂ ਉੱਪਰ ਹੀ ਹਾਂ -ਰੁਪਿੰਦਰ ਸੰਧੂ

Posted on:- 30-06-2015

suhisaver

ਬਦਲਣ ਦੀ ਇਕ ਜ਼ਿੱਦ ਸੀ ਮੇਰੇ ਵਿੱਚ
ਸੋ ਹਰ ਵਕ਼ਤ ਮੈਂ ਖੁਦ ਨੂੰ ਬਦਲਦਾ ਚਲਾ ਗਿਆ
ਅੱਜ ਸੋਚ ਕੇ ਦੇਖਿਆ ਤਾ ਪਤਾ ਚਲਿਆ
ਕਿ ਖੜਾ ਤਾਂ ਮੈਂ ਅੱਜ ਵੀ ਪੁਰਾਣੀਆਂ ਰੂੜੀਆਂ ਉੱਪਰ ਹੀ ਹਾਂ !!

ਦਿਖਾ ਰਿਹਾ ਸੀ ਮੈਂ
ਕਿ ਮੈਂ ਹਾਂ ਬਹੁਤ ਅਗਾਂਹਵਧੂ
ਅੱਜ ਸੋਚ ਕੇ ਦੇਖਿਆ ਤਾ ਪਤਾ ਚੱਲਿਆ
ਕਿ ਖੜਾ ਤਾਂ ਮੈਂ ਅੱਜ ਵੀ ਪੁਰਾਣੀਆਂ ਰੂੜੀਆਂ ਉੱਪਰ ਹੀ ਹਾਂ !!

ਜਵਾਈ ਨੂੰ ਪੁੱਤ ਬਣਾ ਲਿਆ
ਕਿਹਾ ਸੀ ਮੈਂ ਛਾਤੀ ਠੋਕ ਠੋਕ ਕੇ
ਅੱਜ ਸੋਚ ਕੇ ਦੇਖਿਆ ਤਾ ਪਤਾ ਚਲਿਆ
ਕਿ ਖੜਾ ਤਾਂ ਮੈਂ ਅੱਜ ਵੀ ਪੁਰਾਣੀਆਂ ਰੂੜੀਆਂ ਉੱਪਰ ਹੀ ਹਾਂ !!

ਨੂੰਹਾਂ , ਧੀਆਂ ਹੀ ਹੁੰਦੀਆਂ
ਮੈਂ ਚੀਕਦਾ ਰਿਹਾ
ਅੱਜ ਸੋਚ ਕੇ ਦੇਖਿਆ ਤਾ ਪਤਾ ਚਲਿਆ
ਕਿ ਖੜਾ ਤਾਂ ਮੈਂ ਅੱਜ ਵੀ ਪੁਰਾਣੀਆਂ ਰੂੜੀਆਂ ਉੱਪਰ ਹੀ ਹਾਂ !!

ਬਜ਼ੁਰਗਾਂ ਦਾ ਸਤਿਕਾਰ ਕਰੋ
ਰੋਲਾ ਪਾ ਪਾ ਗਲਾ ਥਕ ਗਿਆ ਮੇਰਾ
ਅੱਜ ਸੋਚ ਕੇ ਦੇਖਿਆ ਤਾ ਪਤਾ ਚਲਿਆ
ਕਿ ਖੜਾ ਤਾਂ ਮੈਂ ਅੱਜ ਵੀ ਪੁਰਾਣੀਆਂਰੂੜੀਆਂ ਉੱਪਰ ਹੀ ਹਾਂ !!

ਪਰਾਈ ਨਾਰ ਹੈ ਧੀ-ਭੈਣ ਵਰਗੀ
ਢਿੰਡੋਰਾ ਪਿਟਦਾ ਰਿਹਾਂ ਮੈਂ ਉੱਚੀ ਤੋਂ ਉੱਚੀ
ਅੱਜ ਸੋਚ ਕੇ ਦੇਖਿਆ ਤਾਂ ਪਤਾ ਚੱਲਿਆ
ਕਿ ਖੜਾ ਤਾਂ ਮੈਂ ਅੱਜ ਵੀ ਪੁਰਾਣੀਆਂ ਰੂੜੀਆਂ ਉੱਪਰ ਹੀ ਹਾਂ !!

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ