Fri, 01 July 2022
Your Visitor Number :-   5759381
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਹਾਇਕੂ -ਗੁਰਮੀਤ ਮੱਕੜ

Posted on:- 05-04-2012ਸਾਰੰਗੀ ਦੀ ਆਵਾਜ਼
ਬੱਚੇ ਦੌੜਨ ਬਾਬੇ ਵੱਲ
ਆਟੇ ਦੀ ਕੌਲੀ ਲੈ ਕੇ


ਸੁੱਕੀਆਂ ਗੁਲਾਬ ਪੱਤੀਆਂ
ਕਾਲਜ ਵਾਲੀ ਕਿਤਾਬ ’ਚ
ਮਹਿਕਣ ਅਜੇ ਵੀਤੁਰ ਗਿਆ
ਬਾਜ਼ੀਗਰਾਂ ਦਾ ਕਾਫ਼ਲਾ
ਪੈੜਾਂ ਬਾਕੀਛਾਂਗਿਆਂ ਤੂਤ
ਛਹਿਬਰ ਲਾ ਦਿੱਤੀ
ਕਾਲੇ ਬੱਦਲਾਂ


ਸੁੱਤੀ ਬਾਲੜੀ
ਦੇਖੇ ਵਾਰ -ਵਾਰ
ਲਾਵੇ ਕਾਲਾ ਟਿੱਕਾਦਾਦੀ ਰਿੰਨਿਆ ਸਾਗ
ਮਾਂ ਪਾਵੇ ਚਮਚੇ ਭਰ- ਭਰ ਘੇ
ਘਰਵਾਲੀ ਘੂਰੇ


ਪੇਕਾ ਘਰ
ਕੋਮਲ ਵੀਣੀ ਵਿਚ ਰਤੜਾ ਚੂੜਾ
ਵੇਖੇ ਅੰਬਰੀਂ ਚੰਨਹੋਈ ਸ਼ਾਮ
ਗੁਬਾਰੇ ਵਾਲੇ ਨੇ ਉਡਾਏ
ਅਨ ਵਿਕੇ ਗੁਬਾਰੇਸੜਕ ਕਿਨਾਰੇ
ਅਧਨੰਗੇ ਮੰਗਤੇ ਨੂੰ ਦੇਖੇ
ਠੁਰ ਠੁਰ ਕਰਦਾ ਬਾਂਦਰ

Comments

Gurinder Singh Kalsi

Khoob ne ih Haiku.

pandit

bahut khoob

ਡਾ.ਹਰਦੀਪ ਕੌਰ ਸੰਧੂ

ਵਧੀਆ ਬਿੰਬਾਂ ਨਾਲ਼ ਸ਼ਿਗਾਰੇ ਹਾਇਕੁ ! If u be a part of haiku-lok ...contact us ..... [email protected]m

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ