Mon, 17 June 2024
Your Visitor Number :-   7118709
SuhisaverSuhisaver Suhisaver

ਸੰਪਾਦਕਾ ਤੇਰੇ ਪੱਤਰਕਾਰ - ਮਨਦੀਪ ਸੁੱਜੋਂ

Posted on:- 02-05-2013

 

 
ਕੀ ਕੀ ਸ਼ਬਦ ਵਰਤਾਂ
ਮੈਂ ਤੇਰੀ ਕਾਰਗੁਜ਼ਾਰੀ ਲਈ ?
ਕੀ ਕੀ ਪੁਲ ਬੰਨ੍ਹਾ
ਮੈਂ ਤੇਰੀਆਂ ਸਿਫਤਾਂ ਲਈ ?

ਤੂੰ ਅਕਸਰ ਦਾਅ ਖੇਡਦਾਂ
ਉਹਨਾਂ ਖੋਤੀਆਂ ’ਤੇ
ਜੋ ਮੁੜ ਆਉਂਦੀਆਂ
ਮੁੜ ਘਿੜ ਬੋਹੜ ਥੱਲੇ ।

ਕਸੂਰ ਇਸ 'ਚ
ਖੋਤੀ ਦਾ ਨਹੀਂ
ਤੇਰੀ ਗਲਤ ਚੋਣ ਦਾ ਹੈ ।

ਕਸੂਰ ਹੈ ਤਾਂ
ਤੇਰੇ ਚੁਣੇਂ ਹੋਏ
ਝੂਠੇ, ਮਤਲਬੀ ਪੱਤਰਕਾਰਾਂ ਦਾ ।
ਜੋ ਆਕੜ ਵਿੱਚ ਥੁੱਕਦੇ ਨੇ
ਅਸਮਾਨ ਉੱਪਰ
ਫਿਰ ਚੱਟਦੇ ਵੀ ਨੇ
ਇਹ ਥੁੱਕਿਆ ਹੋਇਆ ।

ਬਹੁਤ ਮਾਰਦੇ ਨੇ
ਪੰਥ ਦੇ ਨਾਅਰੇ,
ਪਰ ਭੁੱਲ ਜਾਂਦਾ ਇਹਨਾਂ ਨੂੰ
ਦਵਿੰਦਰ ਭੁੱਲਰ
ਜੇਲ੍ਹ 'ਚ ਤੜਪਦਾ ਸਰਬਜੀਤ

ਕਿਉਂ ਕਿ ਇਹਨਾਂ ਬੱਸ
ਨੰਬਰ ਬਨਾਉਣੇਂ ਹੁੰਦੇ ਨੇ
ਕਬਰ ਪੁੱਟ ਪੁੱਟ ਕੇ
ਸ਼ਮਸ਼ਾਦ ਬੇਗਮ ਦੀ
ਫਿਰ ਬੇਸ਼ਕ ਆਪਣੇਂ ਹੀ ਸਿਰ
ਮਿੱਟੀ ਕਿਉਂ ਨਾ ਪਵੇ ।

ਲੱਤਾਂ ਵੀ ਘੜੀਸਣਗੇ
ਇਕ ਦੂਜੇ ਦੀਆਂ ।
ਜੱਫੀਆਂ ਵੀ ਪਾਉਣਗੇ
ਜਨਤਕ ਥਾਵਾਂ ’ਤੇ

ਸਿਰਫ ਵਿਖਾਵਾ ਕਰਨ ਲਈ
ਕਿ ਬਹੁਤ ਨਿਮਰ, ਸੱਚੇ ਹਾਂ ਅਸੀਂ
ਫਿਰ ਪਿੱਠ ਵੱਟਦੇ
ਗਾਲੀ ਗਲੋਚ ਵੀ ਕਰਨਗੇ

ਇਕ ਦੂਜੇ ਲਈ ।
ਕਈ ਅਖਬਾਰਾਂ 'ਚ
ਕਰਦੇ ਨੇ
ਦਿਨੇ ਹੀ ਆਤਸ਼ਬਾਜੀ
ਜਦਕਿ ਖੜ੍ਹਾ ਹੁੰਦਾ ਸੂਰਜ
ਦਿਵਾਲੀ ਦੀ ਦੁਪਹਿਰ ਦਾ ।
ਖਬਰ ਵੀ ਉਹ ਲਾਉਣਗੇ
ਜਿਸ ਨਾਲ ਫੀਤ੍ਹੀ ਲੱਗਦੀ ਹੋਵੇਖ਼

ਇਹਨਾਂ ਦੇ ਮੋਢੇ 'ਤੇ
ਜਾਂ ਭਰਦੀ ਹੋਵੇ
ਜੇਬ੍ਹ ਇਹਨਾਂ ਦੀ
ਨਹੀਂ ਤਾਂ ਕਹਿ ਦਿੰਦੇ ਨੇ
ਫੋਨ 'ਤੇ ਹੀ
" ਲਵਾ ਲਓ ਖਬਰ ਕਿਸੇ ਹੋਰ ਤੋਂ
ਮੈ ਛੱਡ ਤੀ ਅਖਬਾਰ "।

ਕੁਝ ਕੁ ਮਜ਼ਦੂਰੀ ਕਰਾਉਂਦੇ ਨੇ
ਸ਼ਹੀਦ ਊਧਮ ਸਿੰਘ ਦੇ
ਪੋਤਿਆਂ ਤੋਂ , ਪੜਪੋਤਿਆਂ ਤੋਂ ।
ਸਦਕੇ ਜਾਵਾਂ ਇਹਨਾਂ ਦੇ
ਇਹਨਾਂ ਦੀ ਸੋਚ ਦੇ
ਇਹਨਾਂ ਦੇ ਗਿਆਨ ਦੇ
ਸਦਕੇ ਜਾਵਾਂ ਇਹਨਾਂ ਦੀ ਖੋਜ ਦੇ
ਜੋ ਬਿਨ ਵਿਆਹੇ ਸ਼ਹੀਦ ਦੇ
ਬਣਾ ਰਹੇ ਨੇ ਪੋਤੇ ਪੜਪੋਤੇ ।

ਕੁਝ ਦੱਸਦੇ ਨੇ
ਆਜ਼ਾਦੀ ਘੁਲਾਟੀਆਂ
ਸੁਤੰਤਰਤਾ ਸੰਗਰਾਮੀ
ਮਹਾਨ ਕਵੀ ਪਾਸ਼ ਨੂੰ ।

ਬੱਸ ਹੁਣ ਸ਼ਬਦ ਨਹੀਂ
ਮੇਰੇ ਕੋਲ
ਕਿ ਮੈਂ ਸਿਫਤਾਂ ਕਰਾਂ
ਹੋਰ ਤੇਰੇ ਪੱਤਰਕਾਰਾਂ ਦੀਆਂ ।

ਸਿਰ ਝੁੱਕਦਾ ਹੈ ਮੇਰਾ
ਇਹਨਾਂ ਦੀਆਂ ਯੋਗਤਾਵਾਂ ਅੱਗੇ
ਤੇਰੀ ਚੋਣ ਅੱਗੇ ।
ਕਿਆ ਕਹਿਣੇਂ
ਸੰਪਾਦਕਾ ਤੇਰੇ ਪੱਤਰਕਾਰਾਂ ਦੇ ।
 
ਸੰਪਰਕ: +61 430 432 716
 

Comments

Balihar Sandhu

Very True Mandip Jee

Varinder Khurana

Mera Vi Salam Ehna NU

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ