Sat, 09 December 2023
Your Visitor Number :-   6733583
SuhisaverSuhisaver Suhisaver

ਗ਼ਜ਼ਲ -ਬਲਕਰਨ ਕੋਟ ਸ਼ਮੀਰ

Posted on:- 04-12-2015

suhisaver

ਮੇਰੇ ਅਲਫ਼ਾਜ਼ਾਂ ਨੂੰ ਕਿਹੋ, ਕਿਸੇ 'ਤੇ ਸਿਤਮ ਨਾ ਕਰਨ 
ਓਹ ਵੀ ਸਭ ਖੁਸ਼ ਮੇਰੇ ਵਾਂਗ ਖਾਮੋਸ਼ ਰਹਿ ਕੇ ਜਰਨ

ਹਵਾ ਹੀ ਕੁਝ ਚਲ ਰਹੀ ਹੈ ਇਸ ਕਦਰ ਹਰ ਤਰਫ਼ ,
ਕਿ ਲਭਦਾ ਏ ਕੋਈ ਆਸਰਾ ਤੇ ਹੋ ਜਾਂਦੈ ਚੀਰ ਹਰਨ

ਨਿੱਕੇ ਨਿੱਕੇ ਬੋਟ ਫਿਰ ਹੁਣ ਜਾਣ ਵੀ ਤਾਂ ਜਾਣ ਕਿੱਥੇ ,
ਜਦ ਮਾਪੇ ਵੀ ਨਾ ਸਿਰ ਰਹੇ,ਉੱਪਰ ਸ਼ਿਕਰੇ ਮੰਡਰਨ 

ਹੋਲੀ, ਲੋਹੜੀ  ਪਹਿਲਾਂ ਵਾਂਗੂੰ ਆਉਂਦੀਆਂ ਨੇ ਐਪਰ,
ਭੁੱਖੇ ਪਿਆਸੇ ਬਾਲ ਦੱਸੋ  ਖੁਸ਼ੀ ਕਰਨ ਕਿ ਕੰਮ ਕਰਨ 

ਕਿਓਂ ਏਨੀ ਸੀ  ਲਾਲਸਾ ਤੇਨੂੰ ਆਪਣੇ ਉੱਚੇ ਉੱਠਣ ਦੀ, 
ਪੈਰਾਂ ਵਿੱਚ ਨਾ ਤੱਕਿਆ ਤੂੰ ਮਿੱਧਿਆ ਜਾਂਦਾ ਬਲਕਰਨ 
                                                                            

ਸੰਪਰਕ: +91 75080 92957

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ