Fri, 19 April 2024
Your Visitor Number :-   6984450
SuhisaverSuhisaver Suhisaver

ਤੇਰੇ ਸ਼ਹਿਰ - ਭੁਪਿੰਦਰ ਸਿੰਘ ਬੋਪਾਰਾਏ

Posted on:- 29-12-2015

suhisaver

ਨਫ਼ਰਤ ਹੀ ਨਫ਼ਰਤ ਤੇਰੇ ਸ਼ਹਿਰ ਵਿੱਚ
ਗ਼ੁਰਬਤ ਹੀ ਗ਼ੁਰਬਤ ਤੇਰੇ ਸ਼ਹਿਰ ਵਿੱਚ

ਝੂਠ   ਫਰੇਬ   ਦਗ਼ੇ-ਬਾਜ਼ੀਆਂ  ਦੇ
ਪਰਬਤ ਹੀ ਪਰਬਤ ਤੇਰੇ ਸ਼ਹਿਰ ਵਿੱਚ

ਧਰਮਾਂ  ਆਸੇ  ਹੁੰਦੀ  ਹੈ  ਵੇਖੀ
ਸਿਆਸਤ ਹੀ ਸਿਆਸਤ ਤੇਰੇ ਸ਼ਹਿਰ ਵਿੱਚ
 

ਸੱਚ ਦੇ ਰਾਹ ਤੁਰਨ ਵਾਲੇ ਖਾਤਿਰ
ਸ਼ਾਮਿਤ ਹੀ ਸ਼ਾਮਿਤ ਤੇਰੇ ਸ਼ਹਿਰ ਵਿੱਚ

ਅੰਨ-ਦਾਤੇ ਦੇ ਖੇਤਾਂ ਵਿੱਚ ਉੱਗ ਗੀ
ਜਹਾਲਤ ਹੀ ਜਹਾਲਤ ਤੇਰੇ ਸ਼ਹਿਰ ਵਿੱਚ

ਧੀਆਂ  ਨੇ  ਹੈ  ਪਿੰਡੇ  ਹੰਡਾਈ
ਕਿਆਮਤ ਹੀ ਕਿਆਮਤ ਤੇਰੇ ਸ਼ਹਿਰ ਵਿੱਚ

'ਬੋਪਾਰਾਏ'  ਵਾਰਿਸ  ਬਾਬਰ  ਦੀ
ਖਲਕਤ ਹੀ ਖਲਕਤ ਤੇਰੇ ਸ਼ਹਿਰ ਵਿੱਚ

ਸੰਪਰਕ: +91 98550 91442

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ