Fri, 19 April 2024
Your Visitor Number :-   6982822
SuhisaverSuhisaver Suhisaver

ਐੱਸ. ਸੁਰਿੰਦਰ ਦੀਆਂ ਦੋ ਕਾਵਿ-ਰਚਨਾਵਾਂ

Posted on:- 06-04-2015

suhisaver

ਮਹਿਰਮ ਕੋਈ ਮੋੜ ਲਿਆਵੇ

ਮਹਿਰਮ ਕੋਈ ਮੋੜ ਲਿਆਵੇ ਅੱਖਾਂ ਬਿਰਹਣ ਹੋਈਆਂ ਨੇ।
ਰਾਤੀਂ ਜਾਗਣ ਗਿਣਦੀਆਂ ਤਾਰੇ ਪੀੜਾਂ ਅੰਬਰ ਛੋਈਆਂ ਨੇ ।


ਦਿਲ ਝੱਲੇ ਦੇ ਅੰਦਰ ਸੱਜਣਾ ਲੱਖਾਂ ਹੀ ਦਰਦ ਲਕੋਏ ਨੇ ,
ਉਸ ਨਾ ਮੁੜ ਕੇ ਚਿੱਠੀ ਪਾਈ ਰੀਝਾਂ ਮੇਰੀਆਂ ਮੋਈਆਂ ਨੇ ।


ਜ਼ਿੰਦਗੀ ਹੋ ਗਈ ਥਲ ਦਾ ਰੇਤਾ ਸੁਪਨੇ ਦਰਦ ਪਰੋਏ ਨੇ !
ਦੁਨੀਆ ਸਾਰੀ ਵੈਰਨ ਮੇਰੀ ਕੂੰਕਾਂ ਮਰਜ਼ ਸਜੋਈਆਂ ਨੇ ।


ਕਰ ਕੇ ਢੋਲਾ ਯਾਦ ਅਸਾਂ ਨੇ ਖੂਹ ਅੱਖਾਂ ਦਾ ਜੋਇਆ ਵੇ ,
ਦਿਲ ਦੀ ਮੈਨਾ ਰੋਂਦੀ ਹਾਏ,ਇਸ਼ਕ ਨੇ ਨਬਜ਼ਾਂ ਟੋਈਆਂ ਨੇ ।


ਸੁਰਿੰਦਰ ਕਿਸ ਨੂੰ ਹਾਲ ਸੁਣਾਵਾਂ, ਮਨ ਦਾ ਮੀਤ ਨਾ ਲੱਭਾ ਵੇ ,
ਕਲਮ ਨੇ ਛੇੜੇ ਦਰਦ ਕਸੀਦੇ ਯਾਦਾਂ ਸ਼ਬਦ ਪਰੋਈਆਂ ਨੇ ।


****

ਵਿਸਾਖੀ

ਵਾਢੀ ਕਣਕਾਂ ਨੂੰ ਪਾਈ ਏ ।
ਆਸਾਂ ਦੇ ਚਿਰਾਗ ਜਗ ਪਏ , ਰੰਗ ਮਿਹਨਤ ਲਿਆਈ ਏ

ਕਣਕਾਂ ਨਿਸਰ ਪਈਆਂ ।
ਮੁੜ ਆ ਪਿੰਡ ਆਪਣੇ , ਤੈਨੂੰ ਗਲੀਆਂ ਵਿਸਰ ਗਈਆਂ ।
ਕਣਕਾਂ ਪੱਕ ਗਈਆਂ ।
ਤੂੰ ਨਾ ਆਇਆ ਵਤਨਾਂ ਨੂੰ , ਹਾੜਾ ਅੱਖੀਆਂ ਥੱਕ ਗਈਆਂ ।

ਢੋਲ ਮੇਲੇ ਵਿੱਚ ਵੱਜਦਾ ਏ ।
ਕਣਕਾਂ ਨੇ ਸੋਨੇ ਰੰਗੀਆਂ , ਤੱਕ ਦਿਲ ਨਾ ਰੱਜਦਾ ਏ ।

ਗੀਤ ਖੁਸ਼ੀਆਂ ਦਾ ਗਾਇਆ ਏ ।
ਢੋਲੀਆਂ ਨੇ ਪਿੜ੍ਹ ਮੱਲਿਆ , ਯਾਰਾ ਭੰਗੜਾ ਪਾਇਆ ਏ ।

ਵਿਸਾਖੀ ਸ਼ਗਨਾਂ ਦੀ ਆਈ ਏ ।
ਜੱਟਾ ਤੇਰੀ ਮਿਨਤ ਕਰਾਂ , ਲੌਂਗ ਨੱਕ ਨੂੰ ਕਰਾਈ ਵੇ ।

ਬੋਹਲ ਮੰਡੀ ਵਿੱਚ ਰੁਲਿਆ ਏ ।
ਕਰਜ਼ੇ 'ਚ ਜੱਟ ਡੁੱਬਿਆ , ਖ਼ੁਦਕਸ਼ੀਆਂ ਤੇ ਤੁਲਿਆ ਏ ।

ਪੰਜ ਪਾਣੀਆਂ ਦੀ ਖ਼ੈਰ ਹੋਵੇ ।
ਵੇਲ ਵਧੇ ਮਿੱਤਰਾਂ ਦੀ , ਗੂੜ੍ਹਾ ਦਿਲਾਂ ਵਿੱਚ ਪਿਆਰ ਹੋਵੇ ।

ਵਿਸਾਖੀ ਰਲ ਕੇ ਮਨਾਈ ਵੇ ।
ਸੂਰਜਾਂ ਦੁਆਵਾਂ ਨਿੱਘੀਆਂ , ਮੇਰੇ ਪਿੰਡ ਨੂੰ ਪੁਚਾਈ ਵੇ ।

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ