Sun, 14 April 2024
Your Visitor Number :-   6972240
SuhisaverSuhisaver Suhisaver

ਨਗਾਂ ਰਾਸ਼ੀਆਂ ਦਾ ਸੱਚ –ਯਸ਼ੂ ਜਾਨ

Posted on:- 12-06-2019

suhisaver

ਤੁਹਾਡੇ ਨਾਲ ਬਹੁਤ ਵੱਡਾ ਧੋਖ਼ਾ ਹੋ ਰਿਹਾ ਹੈ,
ਹੁਣ ਤਾਂ ਕੰਮ ਬਹੁਤ ਹੀ ਅਨੋਖਾ ਹੋ ਰਿਹਾ ਹੈ,
ਤੁਹਾਨੂੰ ਫਸਾਇਆ ਜਾ ਰਿਹਾ ਹੈ ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ ,
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ ।

ਜੰਮਦੇ ਬੱਚੇ ਦੀ ਹੀ ਬਣਾ ਦਿੱਤੀ ਜਾਂਦੀ ਹੈ ਕੁੰਡਲੀ ,
ਮਾਂ ਕੋਈ ਕਾਲਾ , ਪੀਲਾ ਨਗ ਜੜਾ ਪਾ ਲਵੇ ਵਿੱਚ ਉਂਗਲੀ ,
ਤੁਹਾਡੀ ਸੋਚ ਦੀ ਕਮਜ਼ੋਰੀ ਉਹਨਾਂ ਲਈ ਸੁਨਹਿਰੀ ਮੌਕਾ ਹੋ ਰਿਹਾ ਹੈ ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ ,
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ ।

ਮੰਗਲੀਕ ਕਹਿ ਕੇ ਡਰਾਇਆ ਜਾ ਰਿਹਾ ਹੈ ਆਪ ਸਭ ਨੂੰ ,
ਲੋਕਾਂ ਨੇ ਤਾਂ ਮੰਨਣਾ ਹੀ ਛੱਡ ਦਿੱਤਾ ਹੈ ਹੁਣ ਰੱਬ ਨੂੰ ,
ਤੁਹਾਡੀ ਹਰ ਗੇਂਦ ਤੇ ਲੱਗ ਹੁਣ ਕਦੇ ਛੱਕਾ ਕਦੇ ਚੌਕ ਹੋ ਰਿਹਾ ਹੈ ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ ,
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ ।


ਕਾਲਸਰਪਯੋਗ ਹੈ ਸੱਪ ਕੱਟ ਸਕਦਾ ਹੈ ਕਦੇ ਵੀ ਤੁਹਾਨੂੰ ,
ਇਸ ਨਾਲ ਬੰਦਾ ਵੀ ਅਮੀਰ ਹੋ ਸਕਦਾ ਆਖਿਆ ਕਈਆਂ ਨੂੰ,
ਮੈਂਨੂੰ ਖੁਦ ਨੂੰ ਆ ਰਹੀ ਸ਼ਰਮ ਇਹ ਤਾਂ ਬਹੁਤਾ ਹੀ ਹੋ ਰਿਹਾ ਹੈ ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ ,
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ ।

ਦਸ਼ਾ ਜਿਹੜੇ ਮਰਜ਼ੀ ਗ੍ਰਹਿ ਦੀ ਚੱਲੇ ਆਪਣੀ ਦਸ਼ਾ ਸਹੀ ਰੱਖੋ ,
ਜੇ ਅਨਪੜ੍ਹ ਹੋ ਯਸ਼ੂ ਜਾਨ ਜ਼ਿਆਦਾ ਤਾਂ ਮੋਢੇ ਉੱਤੇ ਕਹੀ ਰੱਖ,
ਸੁਣ ਬੇਪਰਵਾਹ ਬੰਦਿਆ ਮਨ ਤੇਰਾ ਕਿਉਂ ਅੱਜ ਖੋਤਾ ਹੋ ਰਿਹਾ ਹੈ ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ ,
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ ।

ਸੰਪਰਕ : 91159 21994

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ