Sun, 03 December 2023
Your Visitor Number :-   6723015
SuhisaverSuhisaver Suhisaver

ਗ਼ਜ਼ਲ - ਪਰਮ ਜੀਤ ਰਾਮਗੜੀਆ

Posted on:- 09-11-2018

suhisaver

ਮੈਂ ਵੀ ਆਪਣੀਂ ਦੇਹਲੀ 'ਤੇ , ਦਿੱਤਾ ਹੈ ਦੀਵਾ ਧਰ ਯਾਰੋ।
ਮਹਿਲਾਂ ਵੱਲ ਮੂੰਹ ਦੀਵੇ ਦਾ, ਦਿੱਤਾ ਹੈ ਜਗਦਾ ਕਰ ਯਾਰੋ।

ਚਲੋ ਸਾਡਾ ਕੀ ਐ ਅਸੀਂ, ਕਾਲੀ ਦੀਵਾਲੀ ਮਨਾਲਾਂਗੇ,
ਹਾਕਮਾਂ ਆਪਣੇ ਮੰਤਰੀਆਂ ਦੇ, ਲੈਣੇ ਐਂ ਭੜੌਲੇ ਭਰ ਯਾਰੋ।

ਇਹ ਧਰਨੇ, ਮੁਜ਼ਾਹਰੇ , ਭੁੱਖ ਹੜਤਾਲਾਂ ਤੇ ਮਰਨ ਵਰਤ,
ਇਨ੍ਹਾਂ ਨੂੰ ਕੀ ਪੁੱਤ ਕਿਸੇ ਦਾ, ਜਾਂਦੈ ਭਰ ਜਵਾਨੀ ਮਰ ਯਾਰੋ।

ਹਰਿਆਣੇ ਦਾ ਛਿੱਟਕੂ ਕੀ, ਜਾਣੇ ਪੰਜਾਬ ਦਾ ਹਾਲਾਤਾਂ ਨੂੰ,
ਚਾਰ ਛਿੱਲੜਾਂ ਨਾਲ਼ ਦੱਸੋ ਕਿੱਦਾ, ਚੱਲਦੈ ਹੁੰਦਾ ਘਰ ਯਾਰੋ।

ਹੱਕਾਂ ਖਾਤਿਰ ਲੜਨਾਂ ਜੋ, ਹੈ ਲੋਕਤੰਤਰ ਦੇ ਦਾਇਰੇ ਵਿੱਚ,
ਨਵੇਂ ਕਾਨੂੰਨ ਘੜ, ਟਰਮੀਨੇਸ਼ਨਾਂ ਦਿੰਦਾ ਸੋਨੀ ਕਰ ਯਾਰੋ।

ਪੰਦਰਾਂ ਤਿੰਨ ਸੋ ਦੀ ਰੱਟ ਜੋ ਲਾਈ, ਤੋਤੇ ਵਾਂਗਰ ਕਿ੍ਸ਼ਨੇ ਨੇ,
ਅੱਠ ਜੀਆਂ ਦਾ ਖਰਚਾ ਕਿੰਝ, ਜਾਉ ਏਸ ਜਮਾਨੇ ਸਰ ਯਾਰੋ।

ਇਹ ਨਾ ਸਮਝੀਂ ਢਿੱਲੇ ਪੈ ਗਏ, ਕਈ ਹੋਰ ਪੈਂਤੜੇ ਬਦਲਾਂਗੇ,
ਇਨ੍ਹਾਂ ਦੀਆਂ ਗਿੱਦੜ ਚਾਲਾਂ ਤੋਂ, ਜਾਣਾ ਨਾ ਕਿਤੇ ਡਰ ਯਾਰੋ।

ਪਲ ਪਲ ਸਾਡੇ ਸਬਰਾਂ ਨੂੰ ਤੂੰ, ਕਿਉਂ ਪਰਖਦੈ ਜ਼ਬਰਾਂ ਸੰਗ,
ਮਰਦੇ ਦਮ ਤੱਕ ਲੜਦੇ ਰਹਿਣਾਂ, ਜਿੱਤਣੀ ਬਾਜ਼ੀ ਹਰ ਯਾਰੋ।

ਪੰਜ ਆਬ ਦੇ ਵਾਰਸੋ ਏਹਨੂੰ ਬਚਾ ਲਓ ਤੱਤੀਆਂ ਹਵਾਵਾਂ ਤੋਂ,
ਇਹੋ ਦੁਆਵਾਂ ਨਿੱਤ ਮੰਗਾ ਜਾ, ਪਰਮ-ਆਤਮਾ ਦੇ ਦਰ ਯਾਰੋ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ