Mon, 29 November 2021
Your Visitor Number :-   5334724
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਗ਼ਜ਼ਲ -ਸ਼ਮਸ਼ੇਰ ਸਿੰਘ ਸੰਧੂ

Posted on:- 11-06-2015

suhisaver

ਜੋਤ ਸਾਹਸ  ਦੀ ਜਗਾ ਤੂੰ, ਜੋਤ  ਸਾਹਸ  ਦੀ ਜਗਾ
ਰਾਹ ਬਿਖੜੇ  ਹੋਣ ਤੇ ਵੀ, ਸਾਥੀਆ ਤੂੰ  ਮੁਸਕਰਾ।
 
ਸ਼ਾਸਕਾਂ  ਹੈ  ਲੁੱਟ  ਖਾਧੀ,  ਤੇ  ਲਤਾੜੀ  ਜ਼ਿੰਦਗੀ
ਜੋ  ਜਗਾ ਦੇ ਵਕਤ ਨੂੰ ਵੀ, ਗੀਤ ਐਸਾ  ਤੂੰ ਅਲਾ।
 
ਕਲਮ  ਤੇਰੀ  ਪਾ  ਰਹੀ  ਜੇ,  ਨਿੱਤ  ਐਸੇ  ਪੂਰਨੇ
ਉੱਜਲੀ  ਜੋ  ਸੇਧ  ਦੇਵਨ,  ਪੂਰਨੇ  ਤੂੰ  ਹੋਰ  ਪਾ।
 
ਯਾਦ  ਰੱਖੇਗਾ   ਜ਼ਮਾਨਾ,  ਓਸ  ਨੂੰ  ਹੀ   ਦੋਸਤਾ
ਰਾਹ ਮਾਨਵ  ਦੇ ਲਈ ਜੋ, ਉੱਜਲੇ ਹੈ  ਕਰ ਗਿਆ।
 
ਹੱਲ  ਕਰਨਾ  ਮੁਸ਼ਕਲਾਂ  ਨੂੰ, ਹੈ  ਜ਼ਰੂਰੀ ਬਾਤ ਪਰ
ਓਸ  ਤੋਂ  ਵੀ  ਹੈ  ਜ਼ਰੂਰੀ, ਸਿੱਖ ਕਰਨਾ  ਟਾਕਰਾ।
 
ਕਰਮ  ਕਾਂਡੀ  ਧਰਮ  ਸਾਰੇ, ਨਾ ਕਿਸੇ ਵੀ  ਕੰਮ ਦੇ
ਧਰਮ ਹੈ  ਇਨਸਾਨ  ਹੋਣਾ, ਸੱਚ ਕਰਕੇ  ਦੇ ਵਖਾ।
 
ਜਲ ਰਹੇ ਇਸ ਜਗਤ ਨੂੰ ਹੈ, ਲੋੜ ਅਮਨਾਂ ਦੀ ਬੜੀ
ਇਸ ਧੁਆਂਖੀ ਧਰਤ ਉੱਤੇ, ਮੀਂਹ ਅਮਨਾਂ ਦਾ ਵਸਾ।

Comments

Daman meet

ਜਲ ਰਹੇ ਇਸ ਜਗਤ ਨੂੰ ਹੈ, ਲੋੜ ਅਮਨਾਂ ਦੀ ਬੜੀ ਇਸ ਧੁਆਂਖੀ ਧਰਤ ਉੱਤੇ, ਮੀਂਹ ਅਮਨਾਂ ਦਾ ਵਸਾ। ਵਾਹ !!!!! ਬਿਲਾ ਕੋਈ ਸ਼ੱਕ

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ