Wed, 29 May 2024
Your Visitor Number :-   7071880
SuhisaverSuhisaver Suhisaver

ਜਗਮਗਾਉਂਦਾ ਸੂਰਜ -'ਨੀਲ'

Posted on:- 26-05-2015

suhisaver

ਮੈਂ ਤੇਰੇ ਜ਼ਹਿਰ ਦਾ ਪੀ ਕੇ ਪਿਆਲਾ ਮੁਸਕੁਰਾਵਾਂਗਾ
ਤੂੰ ਸੋਚੇਂਗਾ ਮੈਂ ਚੀਖ਼ਾਂਗਾ, ਐਪਰ ਮੈਂ ਗੁਨਗੁਨਾਵਾਂਗਾ

ਤੂੰ ਪਾਉਣਾ ਚਾਹਿਆ ਮੈਨੂੰ ਮੇਰਾ ਸਿਰ ਧਰਤ 'ਤੇ ਲਾ੍ਹ ਕੇ
ਮੈਂ ਧਰਤੀ ਦਾ ਹੀ ਜਾਇਆ ਹਾਂ ਇਹਨੂੰ ਸਿਜਦਾ ਸੁਣਾਵਾਂਗਾ

ਮੈਂ ਪੀਵਾਂਗਾ ਉਦੋਂ ਪਾਣੀ ਜਦੋਂ ਤੂੰ ਰੱਜ ਗਿਆ ਹਾਣੀ!
ਤੂੰ ਮੈਨੂੰ ਅਜ਼ਮਾ ਵੇਖੀਂ ਮੈਂ ਤੈਨੂੰ ਅਜ਼ਮਾਵਾਂਗਾ

ਤੂੰ ਚੂਚਕ ਨੂੰ ਕਹੀਂ ਜਾ ਕੇ ਕਿ ਵਿਆਹ ਦੇਵੇ ਭਾਵੇਂ ਕਿਧਰੇ
ਮੈਂ ਕੰਨ-ਪਾਟਾ ਭਾਵੇਂ ਜੋਗੀ, ਤੇਰੇ ਖੇੜੇ ਵੀ ਆਵਾਂਗਾ

ਯੁਗਾਂ ਤੋਂ ਤੇਰੀਆਂ ਜ਼ੁਲਫ਼ਾਂ ਦੇ ਘੇਰੇ ਉਕਰਦੇ ਨ੍ਹੇਰੇ
ਮੈਂ ਸਦੀਆਂ ਬਾਦ ਵੀ ਸੂਰਜ ਹੀ ਹਾਂ ਜੋ ਜਗਮਗਾਵਾਂ ਗਾ

ਸੰਪਰਕ: +91 94184 70707

Comments

Neel

ਸ਼ੁਕਰੀਆ ਸੂਹੀ-ਸਵੇਰ ਡਾਟ ਔ ਆਰ ਜੀ !

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ