Wed, 29 May 2024
Your Visitor Number :-   7071880
SuhisaverSuhisaver Suhisaver

ਗ਼ਜ਼ਲ -ਸ਼ਮਸ਼ੇਰ ਸਿੰਘ ਸੰਧੂ

Posted on:- 05-06-2015

suhisaver

ਗਿਆ  ਹੈ ਫੇਰ  ਚੇਤੇ  ਉਹ  ਮਹੀਨਾ  ਜੂਨ ਦਾ
ਬੇਗੁਨਾਹਾਂ  ਦੇ  ਵਹਾਏ   ਧਰਮੀਆਂ  ਦੇ  ਖ਼ੂਨ  ਦਾ।
 
ਪੁਰਬ  ਲੋਕੀਂ  ਤੇ ਮਨਾਵਨ  ਵਾਸਤੇ  ਸਨ  ਆ ਗਏ
ਘੇਰਕੇ ਤੇ  ਮਾਰ  ਘੱਤੋ  ਸੀ  ਹੁਕਮ  ਫਰਊਨ  ਦਾ।
 
ਦੇਸ਼  ਖ਼ਾਤਰ  ਦਿੱਤੀਆਂ   ਕੁਰਬਾਨੀਆਂ  ਪੰਜਾਬੀਆਂ
ਅੱਜ ਗੁਨ੍ਹਾਂ ਕੀਤਾ ਸੀ ਉਹਨਾਂ ਹੱਕ ਲਈ ਫਿਰ ਕੂਣਦਾ
 
ਜਿਸ ਗਰਾਂ ’ਚੋਂ  ਉੱਠਦੀ ਸੀ  ਲਹਿਰ  ਸਾਂਝੀਵਾਲ ਦੀ
ਹਾਕਮਾਂ ਨੇ  ਬਦਲ ਦਿੱਤਾ ਅਰਥ ਹੀ ਮਜ਼ਮੂਨ ਦਾ।
 
ਨਾ ਕਦੇ ਇਹ ਸੋਚਿਆ ਸੀ  ਨਾ ਕਦੇ ਸੀ ਚਿਤਵਿਆ
ਇਸ ਤਰ੍ਹਾਂ  ਮੋੜਣਗੇ ਹਿੰਦੀ  ਇਵਜ਼ ਖਾਧੇ ਲੂਣ ਦਾ।
 
ਰਾਖਿਆਂ  ’ਤੇ ਜੋ  ਧਰੋ ਦੇ  ਦੋਸ਼ ਹੈ  ਸੀ  ਲਾ  ਰਹੀ
ਅੰਤ  ਮਾੜਾ  ਹੋਵਣਾ ਸੀ  ਸਿਰਫਿਰੀ  ਖ਼ਾਤੂਨ ਦਾ।
 
ਵਕਤ  ਘੱਲੂ-ਘਾਰਿਆਂ  ਦਾ ਫੇਰ  ਚੇਤੇ ਆ  ਗਿਆ
ਕੰਮ ਐਸਾ  ਕਰ ਗਿਆ ਉਹ  ਪੁੱਤ ਅਫਲਾਤੂਨ ਦਾ।
 
ਪੁੱਤ ਮਾਂਵਾਂ  ਦੇ ਦੁਲਾਰੇ  ਚੜ੍ਹ ਗਏ  ਇਸ  ਦੀ ਬਲੀ
ਹਰ ਗਲੀ  ਕੂਚੇ ਤੇ  ਪਹਿਰਾ  ਮੌਤ ਦੇ  ਕਾਨੂਨ ਦਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ