Sun, 04 December 2022
Your Visitor Number :-   6014891
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਗ਼ਜ਼ਲ - ਆਰ.ਬੀ.ਸੋਹਲ

Posted on:- 03-07-2016

suhisaver

ਦਰਦ  ਦਿਲ ਦਾ  ਵਧ ਰਿਹਾ ਹੈ, ਦਿਲਲਗੀ ਦੇ ਨਾਲ ਨਾਲ ।
ਬੇਬਸੀ  ਵੀ  ਪਲ  ਰਹੀ   ਹੈ,  ਬੇਖੁਦੀ   ਦੇ  ਨਾਲ  ਨਾਲ ।
 
ਕਰ ਰਿਹਾ ਏਂ ਦਿਲਬਰਾ ਤੂੰ,ਬਣ ਕੇ ਨਸ਼ਤਰ ਦਿਲ ਤੇ ਵਾਰ,
ਇੰਝ   ਦਾ  ਮੰਜਰ   ਹੈ  ਤੇਰੀ, ਦੋਸਤੀ  ਦੇ   ਨਾਲ  ਨਾਲ ।
 
ਖੌਫ਼   ਦਿਲ  ਚੋਂ  ਮੌਤ ਦਾ  ਕੱਢ ,ਜਿੰਦਗੀ  ਤੇ ਰੱਖ  ਯਕੀਨ,
ਮੌਤ  ਤਾਂ   ਚਲਦੀ   ਰਹੇਗੀ.  ਜਿੰਦਗੀ  ਦੇ   ਨਾਲ  ਨਾਲ ।
 
ਉਹ   ਬੜੇ   ਮਾਸੂਮ   ਬਣਕੇ,  ਭਾਲਦੇ   ਨੇ    ਮਦਦਗਾਰ,
ਲੁਟ  ਰਹੇ  ਪਰ  ਚਿਹਰਿਆਂ ਦੀ, ਸਾਦਗੀ  ਦੇ ਨਾਲ ਨਾਲ ।
 
ਆਦਮੀ   ਦੀ    ਹਰ   ਸਹੂਲਤ,  ਵਾਸਤੇ   ਹੈ   ਇੰਤਜ਼ਾਮ,
ਹੈ   ਨੇ   ਮੈਖਾਨੇ   ਤੇ  ਮੰਦਿਰ, ਹਰ  ਗਲੀ ਦੇ ਨਾਲ ਨਾਲ ।
 
ਚਾਨਣੀ  ਦਾ   ਮੁੱਲ  ਨਾ  ਪੈਂਦਾ,  ਨ੍ਹੇਰਿਆਂ  ਦੇ  ਵੀ   ਬਗੈਰ,
ਸਫ਼ਰ   ਨ੍ਹੇਰੇ   ਦਾ   ਜਰੂਰੀ,   ਰੌਸ਼ਨੀ   ਦੇ  ਨਾਲ  ਨਾਲ ।
 
ਬਸ ਨਸੀਹਤ ਦੇਣ ਖਾਤਿਰ, ਲਿਖ ਰਿਹਾ ਗਜ਼ਲਾਂ ਤੂੰ ਸੋਹਲ,
ਅਮਲ ਵੀ  ਪਰ  ਹੈ  ਜਰੂਰੀ,  ਸ਼ਾਇਰੀ   ਦੇ   ਨਾਲ ਨਾਲ ।

ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ