Fri, 19 April 2024
Your Visitor Number :-   6984331
SuhisaverSuhisaver Suhisaver

ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ

Posted on:- 01-09-2014


ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ  

ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ  
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ
ਲੈ ਕੇ ਜੇ ਤੂੰ ਦਿੱਤੀਆਂ ਨਾਂ ਚੀਜਾਂ ਅੱਜ ਮੰਗੀਆਂ    
ਘਰ ਨਹੀਂ ਮੈਂ ਤੇਰੇ ਫਿਰ ਰਹਿਣਾ ਵੇ     

ਲੋਕਾਂ ਦੀਆਂ ਨਾਰਾਂ ਪਟਿਆਲਾ ਸ਼ਾਹੀ ਪਾਉਂਦੀਆਂ
ਜਾ ਕੇ ਬਿਉਟੀ ਪਾਰਲਰ ਰੂਪ ਉਹ ਸਜਾਉਂਦੀਆਂ
ਸੂਹੀ ਫੁਲਕਾਰੀ ਵਾਲਾ ਸੂਟ ਤੂੰ ਸੁੰਵਾਂਦੇ  
ਅੱਜ ਬਾਰ ਬਾਰ ਤੈਨੂੰ ਮੈਂ ਤਾਂ ਕਹਿਣਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ  
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ

ਹਰ ਵਾਰੀ ਕਹਿੰਦਾ ਜੀਰੀ ਵੇਚ ਕੇ ਮੈਂ ਆਵਾਂਗਾ
ਕੋਕਾ ਵੰਗਾ ਵਾਲੀਆਂ ਸੁਨਾਰ ਤੋਂ ਘੜਾਵਾਂਗਾ   
ਬਨਾਵਟੀ ਅਭੁਸ਼ਨਾ ਤੇ ਉਮਰ ਲੰਗਾਤੀ
ਮੈਂ ਤਾਂ ਸੂਟ ਵੀ ਪੁਰਾਣੇ ਨਿੱਤ ਪਹਿਨਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ  
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ

ਪੇਕਿਆਂ ਦੇ ਘਰ ਮੈਂ ਤਾਂ ਰੋਬ ਨਾਲ ਰਹਿੰਦੀ ਸੀ
ਮਾਪਿਆਂ ਦੀ ਝਿੜਕ ਮੈਂ ਰਤਾ ਵੀ ਨਾ ਸਹਿੰਦੀ ਸੀ  
ਨਾਲ ਲਾਡਾਂ ਨਾਲ ਉਹਨਾਂ ਪਾਲਿਆ ਏ ਮੈਨੂੰ
ਤੂੰ ਤਾਂ ਨਿੱਤ ਹੀ ਗਰੀਬੀ ਦੱਸ ਬਹਿਣਾ ਵੇ  
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ  
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ

ਢਲ ਗਈ ਜਵਾਨੀ ਕਦੇ ਮੋੜ ਨਾ ਲਿਆਂਵਾਂਗੇ  
ਦੱਸ ਬੁਡੇ ਵਾਰੇ ਕਿਹੜਾ ਰੂਪ ਨੂੰ ਸਜਾਵਾਂਗੇ
ਇਹੋ ਦਿੰਨ ਹੁੰਦੇ ਲਾਉਣ ਪਾਉਣ ਲਈ ਵੇ ਚੰਨਾ
ਕਰਾਂ ਮਿੰਨਤਾਂ ਤੂੰ ਮੰਨ ਮੇਰਾ ਕਹਿਣਾ ਵੇ
ਜਦੋਂ ਦੀ ਵਿਆਹੀ ਤੇਰੇ ਨਾਲ ਸੋਹਣਿਆਂ  
ਕੋਈ ਪਾਇਆ ਨਈਓਂ ਚੱਜ ਦਾ ਮੈਂ ਗਹਿਣਾ ਵੇ

***

ਭਾਵੇਂ ਲੱਖ ਹੋਵਣ ਅੱਜ ਮਜਬੂਰੀਆਂ ਵੇ

ਭਾਵੇਂ ਲੱਖ ਹੋਵਣ ਅੱਜ ਮਜਬੂਰੀਆਂ ਵੇ
ਮਿੱਟ ਜਾਣਗੀਆਂ ਸਦਾ ਲਈ ਦੂਰੀਆਂ ਵੇ
ਮੇਰੇ ਸਿਰ ਦੇ ਓ ਸਾਈੰ  ਛੇਤੀ ਮੇਲ ਹੋਵਣ
ਰੱਬ ਖੈਰ ਕਰੇ ਆਸਾਂ ਹੋਵਣ ਪੂਰੀਆਂ ਵੇ

ਖੁਸ਼ੀਆਂ ਨਾਲ ਸੀ ਜਿਹੜੇ ਕਦੇ ਮੇਲ ਹੁੰਦੇ
ਜਗਦੇ ਦੀਵਿਆਂ ਚ’ ਸਾਂਝੇ ਕਦੀ ਤੇਲ ਹੁੰਦੇ
ਜਾਤਾਂ ਪਾਤਾਂ ਨੇ ਰਿਸ਼ਤੇ ਚ’ ਲਕੀਰ ਖਿੱਚੀ
ਮਿੱਟ ਜਾਵਣ ਨਾ ਹੋਵਣ ਕਦੇ ਗੂੜੀਆਂ ਵੇ

ਨਹੀਂ ਇਸ਼ਕ ਦੀ ਕਦੇ ਕੋਈ ਜਾਤ ਹੋਈ  
ਲਗਾ ਰੱਖੀ ਏ ਵੈਰੀਆਂ ਨੇ ਘਾਤ ਕੋਈ
ਜਜ਼ਬੇ ਜਜ਼ਬਾਤ ਨਾ ਕਦੇ ਵੀ ਦੱਬ ਹੁੰਦੇ
ਲੱਖਾਂ ਚੋਟਾਂ ਤੇ ਭਾਵੇਂ ਮਿਲਣ ਘੂਰੀਆਂ ਵੇ

ਜ਼ੁਲਮ ਕਰਦਿਆਂ ਜ਼ਾਲਮਾਂ ਨੇ ਮੁੱਕ ਜਾਣਾ
ਇੱਕ ਦਿੰਨ ਹਾਰ ਕੇ ਸਾਡੇ ਅੱਗੇ ਝੁਕ ਜਾਣਾ
ਜੱਗ ਨੇ ਮੰਨਣਾ ਫਿਰ ਸਾਡੇ ਰਿਸ਼ਤਿਆਂ ਨੂੰ
ਛਣਕ ਪੈਣਗੀਆਂ ਸੁਹਾਗ ਦੀਆਂ ਚੂੜੀਆਂ ਵੇ

***

ਕੌਣ ਹੈ ਜੋ ਸੁਪਨੇ ਵਿੱਚ ਆ ਗਿਆ ਏ

ਕੌਣ ਹੈ ਜੋ ਸੁਪਨੇ ਵਿੱਚ ਆ ਗਿਆ ਏ
ਜੋ ਪਿਆਰ ਦੀ ਚਿਣਗ ਜਗਾ ਗਿਆ ਏ

ਹਾੜੇ ਕੱਢਾ ਤੇ ਨਾਲ ਮੈ ਤਰਲੇ ਪਾਵਾਂ
ਫਿਰ ਖ਼ਿਆਲਾਂ ਦੇ ਪੰਨੇ ਫਿਰੋਲੀ ਜਾਵਾਂ
ਜਿੰਦੜੀ ਨੂੰ ਭੈੜਾ ਰੋਗ ਲਾ ਗਿਆ ਏ
ਜੋ ਪਿਆਰ ਦੀ ਚਿਣਗ ਜਗਾ ਗਿਆ ਏ

ਰੋਜ਼ ਅੱਖਾਂ ਚ’ ਲੰਘਦੀ ਹੈ ਰਾਤ ਸਾਰੀ
ਦਿਲ ਲੋਚਦਾ ਜਿਸਨੇ ਹੈ ਮੱਤ ਮਾਰੀ
ਭੈੜਾ ਜਾਗਨ ਦੀ ਸਜ਼ਾ ਸੁਣਾ ਗਿਆ ਏ
ਜੋ ਪਿਆਰ ਦੀ ਚਿਣਗ ਜਗਾ ਗਿਆ ਏ

ਸਖੀਆਂ ਸਹੇਲੀਆਂ ਮੇਰੇ ਤੇ ਝਾਤ ਮਾਰੀ
ਮੈਨੂੰ ਛੇੜਦੀਆਂ ਅੱਜ ਉਹ ਵਾਰੋ ਵਾਰੀ
ਕੁੜੇ ਹਾਲ ਕੀ ਤੂੰ ਆਪਣਾ ਬਣਾ ਲਿਆ ਏ
ਜੋ ਪਿਆਰ ਦੀ ਚਿਣਗ ਜਗਾ ਗਿਆ ਏ

ਵਿੱਚ ਖ਼ਿਆਲਾ ਦੇ ਰਵਾਂ ਮੈ ਖੋਈ ਖੋਈ
ਕੀਤਾ ਜੁਦਾਈ ਓਸਦੀ ਨੇ ਮੈਨੂ ਅੱਧ ਮੋਈ
ਸਦਾ ਸਾਰੂਰ ਚ’ ਰਹਿਣਾ ਸਿਖਾ ਗਿਆ ਏ
ਜੋ ਪਿਆਰ ਦੀ ਚਿਣਗ ਜਗਾ ਗਿਆ ਏ

***

ਤੇਰੀ ਯਾਦ ਚੰਦਰਿਆ ਵੇ

ਤੇਰੀ ਯਾਦ ਚੰਦਰਿਆ ਵੇ
ਮੈਨੂੰ ਸਾਰੀ ਰਾਤ ਜਗਾਉਂਦੀ
ਮੈ ਬੈਠਾਂ ਉੱਠ ਉੱਠ ਕੇ
ਨੈਣੀਂ ਸਾਰੀ ਰਾਤ ਲੰਘਾਉਂਦੀ

ਮੈਂ ਐਸਾ ਇਸ਼ਕ ਕਮਾਇਆ ਵੇ
ਉੱਤੋਂ ਜਿੰਦ ਨੂੰ ਮਾਰ ਮੁਕਾਇਆ ਵੇ
ਮੈਨੂੰ ਆਣ ਵਿਛੋੜੇ ਢਾਇਆ ਏ
ਨਾ ਮਰਦੀ ਨਾ ਮੈ ਜਿਉਂਦੀ
ਤੇਰੀ ਯਾਦ ਚੰਦਰਿਆ ਵੇ
ਮੈਨੂੰ ਸਾਰੀ ਰਾਤ ਜਗਾਉਂਦੀ

ਅੱਖੀਆਂ ਦੇ ਨਾਲ ਮੋਹ ਲਿਆ ਤੂੰ
ਫਿਰ ਦਿੱਲ ਮੇਰੇ ਵਿੱਚ ਹੋ ਲਿਆ ਤੂੰ
ਫਿਰ ਇਸ਼ਕ ਦਾ ਬੂਹਾ ਖੋਲਿਆ ਤੂੰ
ਰਹਾਂ ਤੇਰਾ ਨਾਮ ਧਿਆਂਦੀ
ਤੇਰੀ ਯਾਦ ਚੰਦਰਿਆ ਵੇ
ਮੈਨੂੰ ਸਾਰੀ ਰਾਤ ਜਗਾਉਂਦੀ

ਸੁਣ ਕਰਦੀਂ ਆਂ ਅਰਜੋਈ ਵੇ
ਨਾ ਮਿਲਿਆ ਤਾਂ ਮੈ ਮੋਈ ਵੇ
ਤੇਨੂੰ ਦਿਲ ਦੀ ਗੱਲ ਸ੍ਣਾਉਂਦੀ
ਤੇਰੀ ਯਾਦ ਚੰਦਰਿਆ ਵੇ
ਮੈਨੂੰ ਸਾਰੀ ਰਾਤ ਜਗਾਉਂਦੀ

***


ਤੂੰ ਰੱਬ ਦਾ ਸ਼ੁਕਰ ਮਨਾ ਬੰਦਿਆ

ਤੂੰ ਰੱਬ ਦਾ ਸ਼ੁਕਰ ਮਨਾ ਬੰਦਿਆ
ਫੰਦਾ ਮੋਹ ਮਾਇਆ ਦਾ ਲਾਹ ਬੰਦਿਆ
ਕਈ ਆਏ ਤੇ ਕਈ ਤੁਰ ਜਾਣੇ
ਹਰ ਸਾਹ ਚ ਤੂੰ ਰੱਬ ਨੂੰ ਵਸਾ ਬੰਦਿਆ

ਤੂੰ ਠਗੀਆਂ ਜਿਨ੍ਹਾਂ ਲਈ ਕਰਨਾ ਏਂ
ਉਹਨਾਂ ਲੜ ਤੇਰਾ ਨਹੀਂ ਫੜਨਾ ਏਂ
ਐਵੇਂ ਜਾਣ ਵੇਲੇ ਪਛਤਾਵੇਂਗਾ
ਤੂੰ ਨੇਕੀ ਨੂੰ ਅਪਨਾ ਬੰਦਿਆ

ਕੁਦਰਤ ਦਾ ਤਾਣਾ ਬਾਣਾ ਏ
ਤੇਰੇ ਨਾਲ ਕਿਸੇ ਨਹੀਂ ਜਾਣਾ ਏ
ਖਾਲੀ ਆਇਆ ਸੀ ਖਾਲੀ ਜਾਵੇਂਗਾ
ਐਂਵੇ ਮੇਰਾ ਮੇਰਾ ਨਾ ਤੂੰ ਗਾ ਬੰਦਿਆ

ਤੇਰੇ ਮੰਨ ਤੇ ਕਾਲ ਦਾ ਪਹਿਰਾ ਏ
ਉਹਦਾ ਅਸਰ ਤੇਰੇ ਤੇ ਗਹਿਰਾ ਏ
ਇਹ ਜਾਵੇ ਨਾ ਲਲਚਾ ਐਂਵੇਂ
ਤੂੰ ਇਸ ਨੂੰ ਲੈ ਸਮਝਾ ਬੰਦਿਆ


ਸੰਪਰਕ: +91 95968 98840

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ