Tue, 25 June 2024
Your Visitor Number :-   7137947
SuhisaverSuhisaver Suhisaver

ਭਾਰਤ ਵਾਸੀ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 25-01-2016

suhisaver

ਸਾਡੇ ਵੋਟ ਦਾ ਵੀ ਮੁੱਲ ਪਾਓ,
ਅਸੀਂ ਵੀ ਭਾਰਤ ਵਾਸੀ ਹਾਂ ।
ਸਾਨੂੰ ਵੀ ਸਾਡੇ ਹੱਕ ਦਿਵਾਓ,
ਅਸੀਂ ਵੀ ਭਾਰਤ ਵਾਸੀ ਹਾਂ ।

ਘੱਟ ਗਿਣਤੀ ਤਾਂ ਤਾਂ ਕੀ ਹੋਇਆ ?
ਐਪਰ ਅਮਨ ਦੇ ਆਦੀ ਹਾਂ ।
ਰਹਿਣ-ਸਹਿਣ ਤੇ ਖਾਣ-ਪੀਣ ਦੀ,
ਅਸੀਂ ਵੀ ਚਾਹੁੰਦੇ ਅਜਾਦੀ ਹਾਂ ।
ਬੁੱਲੀਆਂ ਤੇ ਨਾ ਤਾਲੇ ਲਾਓ ।
ਅਸੀਂ ਵੀ ਭਾਰਤ ਵਾਸੀ ਹਾਂ ।
ਸਾਨੂੰ ਵੀ ...

ਦਲਿਤਾਂ ਦੀ ਕਿਹੜੀ ਜੂਨ ਬਦਲਗੀ?
ਹੁਣ ਵੀ ਉਹੀ ਕੁਝ ਸਹਿੰਦੇ ਨੇ ।
ਗੋਹਾ-ਕੂੜਾ, ਪੌਚਾ ਕਰਦੇ,
ਵਾਂਗ ਗੁਲਾਮਾਂ ਰਹਿੰਦੇ ਨੇ ।
ਨਰਕ ਵਿੱਚੋਂ ਇਹ ਜੂਨ ਕਢਾਓ ।
ਸਾਨੂੰ ਵੀ...

ਸਾਹਿਤ ਹੈ ਸਮਾਜ ਦਾ ਦਰਪਣ,
ਸ਼ੀਸ਼ਾ ਲੇਖਕ ਵਿਖਾਉਂਦੇ ਨੇ ।
ਚੰਗਾ-ਮਾੜਾ ਦੋਵੇਂ ਪੱਖ ਹੀ,
ਲੋਕਾਂ ਤਾਈਂ ਸਮਝਾਉਂਦੇ ਨੇ ।
ਕਲਮਾਂ ਨੂੰ ਨਾ ਕਤਲ ਕਰਾਓ ।
ਅਸੀਂ ਵੀ ਭਾਰਤ ਵਾਸੀ ਹਾਂ ।
ਸਾਨੂੰ ਵੀ ...

ਪੜੇ-ਲਿਖੇ ਬੇਕਾਰ ਤੁਸਾਂ ਤੱਕ ,
ਅਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ।
ਮਹਿੰਗਾਈ ਦੇ ਦੌਰ 'ਚ ਚੰਗਾ,
ਜੀਵਨ ਜੀਉਣਾ ਚਾਹੁੰਦੇ ਹਾਂ ।
ਕੁੱਟ ਕੇ ਨਾ ਅਵਾਜ਼ ਦਬਾਓ ।
ਅਸੀਂ ਵੀ ਭਾਰਤ ਵਾਸੀ ਹਾਂ ।
ਸਾਨੂੰ ਵੀ ...

ਲੋਕਰਾਜ ਵਿੱਚ ਤਾਨਾਸ਼ਾਹ ਦੀ,
ਫੰਨ ਨੂੰ ਫੇਹਣਾ ਚਾਹੁੰਦੇ ਹਾਂ।
ਬੱਚਿਆਂ ਹੱਥੋਂ ਬਾਲਟੇ ਖੋਹ ਕੇ,
ਬਸਤੇ ਦੇਣਾ ਚਾਹੁੰਦੇ ਹਾਂ ।
ਏਕਾ ਕਰਕੇ ਦੇਸ਼ ਬਚਾਓ ।
ਸਾਨੂੰ ਵੀ ...
                     
ਸੰਪਰਕ: +91 98552 07071

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ