Fri, 19 July 2024
Your Visitor Number :-   7196080
SuhisaverSuhisaver Suhisaver

ਜ਼ੁਲਮ ਕਦੋਂ ਤੱਕ . . . -ਐਸ ਸੁਰਿੰਦਰ

Posted on:- 14-06-2015

suhisaver

ਜ਼ੁਲਮ ਕਦੋਂ ਤੱਕ ਸਹਿਣਾ ਜਿੰਦੇ
ਵਿੱਚ ਕਿੰਗਰਾਂ ਦੇ ਰਹਿਣਾ ਜਿੰਦੇ
ਆਪਣਿਆਂ ਨੇ ਜ਼ਖ਼ਮ ਦਿੱਤਾ ਹੈ
ਕਿਸ ਦੇ ਆਸਰੇ ਬਹਿਣਾ ਜਿੰਦੇ ।
ਜ਼ੁਲਮ ਕਦੋਂ ਤੱਕ !

ਦੇਸ਼ ਦੇ ਹਾਕਮ ਨਫ਼ਰਤ ਰੰਗੇ
ਮਨਸੂਰ ਇਨ੍ਹਾਂ ਨੇ ਸੂਲੀ ਟੰਗੇ
ਕਦੋਂ ਗੁਲਾਮੀ ਲਹਿਣਾ ਜਿੰਦੇ ।
ਜ਼ੁਲਮ ਕਦੋਂ ਤੱਕ !

ਵਰਦੀ ਵਾਲਾ ਵਿਕਿਆ ਹੋਇਆ
ਤਾਕਤ ਪੈਰੀਂ ਲਿਫਿਆ ਹੋਇਆ
ਦਰਦ ਸੋਚਾਂ ਵਿੱਚ ਵਹਿਣਾ ਜਿੰਦੇ ।
ਜ਼ੁਲਮ ਕਦੋਂ ਤੱਕ !

ਬਾਜਾਂ ਵਾਲਿਆਂ ਰਹਿਮਤ ਕਰਦੇ
ਜੁੱਸਿਆਂ ਦੇ ਵਿੱਚ ਹਿੰਮਤ ਭਰਦੇ
ਨਾਲ ਗੈਰਤ ਦੇ ਰਹਿਣਾ ਜਿੰਦੇ ।
ਜ਼ੁਲਮ ਕਦੋਂ ਤੱਕ !

ਸੁਰਿੰਦਰ ਉਸ ਦਾ ਕੀ ਹੈ ਜੀਣਾ
ਜਿਸ ਨੇ ਜ਼ਹਿਰ ਗੁਲਾਮੀ ਪੀਣਾ
ਗੈਰਤ ਬਣ ਜਾਏ ਗਹਿਣਾ ਜਿੰਦੇ ।
ਜ਼ੁਲਮ ਕਦੋਂ ਤੱਕ !

Comments

ਸ਼ਮਸ਼ੇਰ ਸਿੰਘ ਸੰਧੂ

ਬਾਜਾਂ ਵਾਲਿਆਂ ਰਹਿਮਤ ਕਰਦੇ ਜੁੱਸਿਆਂ ਦੇ ਵਿੱਚ ਹਿੰਮਤ ਭਰਦੇ ਨਾਲ ਗੈਰਤ ਦੇ ਰਹਿਣਾ ਜਿੰਦੇ । ਜ਼ੁਲਮ ਕਦੋਂ ਤੱਕ ! -=----ਬਹੁਤ ਅਛਾ

heera sohal

sir vich kigra de jeena kigra da ki meaning hai plz

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ