Sun, 14 April 2024
Your Visitor Number :-   6972184
SuhisaverSuhisaver Suhisaver

ਆਜ਼ਾਦੀ

Posted on:- 25-08-2015

suhisaver

- ਭੁਪਿੰਦਰ ਸਿੰਘ ਬੋਪਾਰਾਏ

ਅਜੇ ਗੁਲਾਮੀ ਸਿਰ ’ਤੇ ਨਾ- ਮੁਰਾਦੀ ਹੈ
ਕਿੱਦਾਂ ਇਹਨੂੰ ਆਖ ਦਿਆਂ ਆਜ਼ਾਦੀ ਹੈ

ਭਗਤ ਸਿਆਂ ਤੇਰੇ ਸੁਪਨੇ ਹੋਏ ਸੱਚ ਨਹੀਂ
ਜਨਤਾ ਪੱਲੇ  ਤਾਂ  ਓਹੀ ਬਰਬਾਦੀ ਹੈ

ਹੱਕਾਂ ਖਾਤਿਰ ਹਾਲੇ ਲੜਣਾ ਮੁੱਕਿਆ ਨਾ
ਬੇਸ਼ੱਕ ਪਿੱਠ ’ਤੇ ਮਾਰ ਕਿੰਨੀ ਵੀ ਖਾਧੀ ਹੈ

ਆਮ ਲੋਕ ਤਾਂ ਬਣਿਆ ਰਹੇ ਖਿਡੋਣਾ ਹੀ
ਧਰਮੀਂ ਖੇਡ ਜੋ ਚਲਦੀ ਆਦਿ ਜੁਗਾਦੀ ਹੈ

ਐਵੇਂ ਹੀ ਇਹ ਦੋਸ਼ ਦੂਜੇ ਮੱਥੇ ਮੜਦੇ  ਐ
ਸੋਚ ਹਾਕਿਮ ਦੀ ਆਪਣੀ  ਅੱਤਵਾਦੀ ਹੈ

ਇਸੇ ਲਈ ਹੀ ਆਖੀਏ ਭਾਰਤ ਮਹਾਨ  
ਗਰੀਬ ਲੋਕ  ਲੀਡਰ ਪੂੰਜੀਵਾਦੀ  ਹੈ

' ਬੋਪਾਰਾਏ ' ਰੋਕ ਸਕਣ ਨਾ ਜੇਲਾਂ ਵੀ
ਸੱਚ ਦੇ ਰਾਹ ’ਤੇ ਚੱਲਣ ਦਾ ਜੋ ਆਦੀ ਹੈ

ਸੰਪਰਕ: +91 98550 91442

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ