Fri, 08 December 2023
Your Visitor Number :-   6731398
SuhisaverSuhisaver Suhisaver

ਹਾਇਕੂ – ਬੂਟਾ ਸਿੰਘ ਵਾਕਫ਼

Posted on:- 30-03-2012



1. ਰਚਨਾ ਕਾਲ
ਲਿਖ ਰਹੇ ਨੇ ਹਾਇਕੂ
ਹਾਇਕੂਕਾਰ

2. ਅਮਲਾਂ ਬਾਝੋਂ
ਕਦੇ ਮੁੱਲ ਨਾ ਪੈਣਾ
ਬੰਦਿਆ ਤੇਰਾ

3. ਨੈਣ ਦਰਿਆ
ਯਾਦਾਂ ਦੀ ਰੇਤ ’ਚ
ਵਹਿਣ ਸਦਾ

4. ਆ ਸੋਹਣਿਆ
ਰਲ ਸਾਂਝੇ ਕਰੀਏ
ਰਾਜ਼ ਦਿਲਾਂ ਦੇ

5. ਸਾਰੇ ਪਰਾਏ
ਇਸ ਦੁਨੀਆਂ ਵਿੱਚ
ਕੌਣ ਹੈ ਮੇਰਾ

6. ਮੇਰਾ ਮਾਹੀਆ
ਕਰੇ ਗੱਲ ਨਾ ਕੋਈ
ਮੇਰੇ ਦਿਲ ਦੀ

7. ਬੱਦਲ ਆਏ
ਲੈ ਕੇ ਮੌਜ ਬਹਾਰਾਂ
ਤੂੰ ਨਾ ਆਇਆ

8. ਸਭ ਨੂੰ ਤੱਕੇ
ਝੂਠ ਨਹੀਂ ਬੋਲਦਾ
ਕਦੇ ਵੀ ਸ਼ੀਸ਼ਾ

9. ਸਫ਼ਲ ਉਹੀ
ਵਕਤ ਦੇ ਵਹਿਣ
ਵਹਿੰਦਾ ਹੈ ਜੋ

10. ਜ਼ਿੰਦਗੀ ਤੂੰ ਆ
ਜ਼ੁਲਫ਼ਾਂ ਸੁਆਰ ਕੇ
ਗੀਤ ਗਾਈਏ

11. ਕੀਹਨੂੰ ਦੱਸਾਂ
ਦਿਲ ਵਿੱਚ ਦੁਖੜੇ
ਫਿਰ ਵੀ ਹੱਸਾਂ

12. ਪੀੜ ਦਿਲ ਦੀ
ਅੱਜ ਤੱਕ ਸੀ ਮੇਰੀ
ਹੋਈ ਪਰਾਈ

13. ਉਮਰ ਭਰ
ਕਰਾਂਗਾ ਉਡੀਕ ਮੈਂ
ਕਦ ਆਏਂਗਾ

14. ਬੋਰ ਹੋ ਗਿਆ
ਐ ਜ਼ਿੰਦਗੀ ਤੇਰੇ ਤੋਂ
ਨਵੀਂ ਬਾਤ ਪਾ

Comments

Pairan de nishan

erana de Nishan kalam bahut khub hai

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ