Wed, 01 February 2023
Your Visitor Number :-   6173137
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਪ੍ਰਾਇਮਰੀ ਸਕੂਲ ਦੀ ਕੰਧ –ਸੁਖਪਾਲ ਸਿੰਘ

Posted on:- 24-05-2012
ਪ੍ਰਾਇਮਰੀ ਸਕੂਲ ਦੀ ਕੰਧ ’ਤੇ
ਲਿਖਿਆ ਪੜ੍ਹਿਆ ਸੀ
ਕਿ
ਸਮਾਂ ਬਲਵਾਨ ਹੈ।

ਨਿੱਕੀ ਉਮਰ
ਨਿੱਕੀ ਸੋਚ
ਕਿ
ਸਮਾਂ ਬਲਵਾਨ ਕਿੱਦਾਂ ਹੋ ਸਕਦਾ ਹੈ
ਨਾ ਕੁਝ ਖਾਂਦਾ ਹੈ
ਨਾ ਕੁਝ ਪੀਂਦਾ ਹੈ।
ਕਿੱਡਾ ਪਾਗ਼ਲ ਹੋਵੇਗਾ
ਜਿਸ ਨੇ ਲਿਖਿਆ ਹੋਊ
ਕਿ
ਸਮਾਂ ਬਲਵਾਨ ਹੈ।ਅੱਜ ਜਦੋਂ
ਸ਼ੀਸ਼ੇ ਵਿੱਚੋਂ
ਆਪਣੇ ਆਪ ਨੂੰ ਨਹਾਰਦਾਂ ਹਾਂ
ਮੱਧਮ ਪਏ ਨਕਸ਼
ਉਦਾਸ ਹੋਂਠ
ਮਰ ਚੁੱਕੇ ਅਹਸਾਸ
ਵਾਲਾਂ ’ਚੋਂ ਝਾਕਦੀ ਸਫੈਦੀ
ਕੰਬਦਾ  ਖਡ਼ਸ਼ੁੱਕ ਸਰੀਰ

ਚੀਕਦਾ ਹੋਇਆ ਆਖਦਾ ਹੈ
ਸਮਾਂ ਬਲਵਾਨ ਸੀ
ਸਮਾਂ ਬਲਵਾਨ ਹੈ
ਸਮਾਂ ਬਲਵਾਨ ਰਹੇਗਾ।

ਈ ਮੇਲ: [email protected]

Comments

ashok bhandari

excellent , keep alive , love the wife.

Ravi Prabhakar

ਬਹੁਤ ਵਧੀਆ ਸੁਖਪਾਲ ਜੀ, ਜੋ ਗੱਲ ਕਹਿਣ ਲਈ ਹੋਰਨਾਂ ਨੂੰ ਨਾਵਲ ਲਿਖਣੇ ਪੈਂਦੇ ਹਨ ਤੁਸੀਂ ਉਹ ਗੱਲ ਕਿੰਨੀ ਅਸਾਨੀ ਨਾਲ ਆਪਣੀ ਚੰਦ ਲਾਇਨਾ ਵਿਚ ਕਹਿ ਗਏ ਹੋ, ਖੁਸ਼ ਰਹੋ, ਆਬਾਦ ਰਹੋ। ਰੱਖ ਰਾਖਾ।

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ