Mon, 15 July 2024
Your Visitor Number :-   7187228
SuhisaverSuhisaver Suhisaver

ਜ਼ਮਾਨਾ ਬਦਲ ਦਿੱਤਾ - ਸਰੂਚੀ ਕੰਬੋਜ

Posted on:- 29-10-2015

suhisaver

ਰੁੱਖ ਹਵਾਵਾਂ ਦਾ ਪਲਟ ਦਿੱਤਾ ਹੈ, 
 ਕਹਿੰਦਾ ਇਨਸਾਨ ਮੈਂ ਜ਼ਮਾਨਾ ਬਦਲ ਦਿੱਤਾ ਹੈ ।                
ਕਾਮਯਾਬੀ ਹਾਸਲ ਕਰਨ ਦੀ ਚਾਹਤ ਸੀ,
ਲੁਕਣ ਮਿੱਚੀ ਖੇਡਦੀ ਸਾਡੇ ਨਾਲ ਸਾਡੀ ਕਿਸਮਤ ਸੀ,
 ਆਖਿਰ ਕਿਸਮਤ ਦਾ ਪਲੜਾ ਮੈਂ ਅਪਣੇ ਵੱਲ ਕੀਤਾ ਹੈ ।                      
ਕਹਿੰਦਾ ਇਨਸਾਨ ਮੈਂ...

ਗੁੱਡੀਆਂ ਪਟੋਲਿਆਂ ਨਾਲ ਖੇਡਣਾ ਗੁਜ਼ਰੀਆਂ ਗੱਲਾਂ ਨੇ,
ਹਰ ਪਾਸੇ ਕੰਪਿਊਟਰ ਦੀਆਂ ਗੇਮਾਂ ਮਾਰੀਆਂ ਮੱਲਾਂ ਨੇ,
ਤੇ ਬੱਚਿਆਂ ਨੂੰ ਮੈਂ ਅਪਣੇ ਵਿਰਸੇ ਤੋਂ ਅਲੱਗ ਕਰ ਦਿੱਤਾ ਹੈ ।
ਤੇ ਕਹਿੰਦਾ ਇਨਸਾਨ ਮੈਂ...

ਖਵਾਹਿਸ਼ਾਂ ਪੂਰੀਆਂ ਕਰਨ ਲਈ ਮੈਂ ਮਾਰ ਦਿੱਤਾ ਅਹਿਸਾਸਾਂ ਨੂੰ,  
ਦਿਨ ਦਾ ਚੈਨ ਸਕੂਨ ਨਹੀਂ ਤੇ ਨੀਂਦ ਨਹੀਂ ਆਉਂਦੀ ਰਾਤਾਂ ਨੂੰ,
ਚਾਹੇ ਇਸ ਵਕਤ ਨੂੰ ਪਿਛੇ ਧੱਕ ਦਿੱਤਾ ਹੈ ।
ਕਹਿੰਦਾ ਇਨਸਾਨ ਮੈਂ...


ਵੇਸ਼ ਬਦਲ ਲਿਆ ਤੇ ਰੂਪ ਬਦਲ ਲਿਆ ਹੈ,
ਜਗ ਨੂੰ ਵੇਖ ਕੇ ਖੁਦ ਦਾ ਅਪਣਾ ਕਿਰਦਾਰ ਬਦਲ ਲਿਆ ਹੈ,
ਤੇ ਜ਼ਮਾਨੇ ਵਾਂਗ ਖੁਦ ਨੂੰ ਪੱਥਰ ਕਰ ਦਿੱਤਾ ਹੈ ।
ਕਹਿੰਦਾ ਇਨਸਾਨ ਮੈਂ...

ਕਰ ਕਰ ਪਾਪ ਕਮਾਈ ਕਹਿੰਦਾ ਕਿਤੇ ਪੁੰਨ ਨਾ ਰਿਹਾ,
ਬਦਲ ਕੇ ਖੁਦ ਨੂੰ ਕਹਿੰਦਾ 'ਕੰਬੋਜ' ਜ਼ਮਾਨਾ ਬਦਲ ਗਿਆ,
ਜਗ ਨੂੰ ਸਵਾਲ ਕਰਨ ਵਾਲਿਆ ਕਦੇ ਖੁਦ ਨੂੰ ਇਹ ਸਵਾਲ ਕੀਤਾ ਹੈ ।
ਤੇ ਕਹਿੰਦਾ ਇਨਸਾਨ...

ਈ-ਮੇਲ: [email protected]

Comments

BEANT

GUD

SURESH KUMAR

very nice

Amandeep Singh

Great work saruchi

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ