Wed, 06 December 2023
Your Visitor Number :-   6729088
SuhisaverSuhisaver Suhisaver

ਰੌਲਾ ਤਾ ਹੈ... - ਰਵੀ ਸੱਚਦੇਵਾ

Posted on:- 12-09-2013



ਰੌਲਾ ਤਾ ਹੈ ਮੇਰੇ ਹੀ ਵਰਗਾ


ਗੰਧਲੀ ਹੁੰਦੀ ਕੁਦਰਤ ਦਾ।

ਟੋਬੇ 'ਚ ਇਕੱਠੇ ਹੋਏ, ਬਾਸੀ ਪਾਣੀ ਦਾ।

ਨਦੀ 'ਚ ਮਿਲਦੇ ਫੈਕਟਰੀ ਦੇ ਤੇਜ਼ਾਬੀ ਪਾਣੀ ਦਾ।

ਜੰਗਲਾਂ 'ਚ ਟੁੱਟਦੇ ਨਿਰਤਰ ਬਿਰਛਾਂ ਦਾ।

ਪੱਤਛੜ 'ਚ ਭੁਜੇ ਡਿਗਦੇ ਪੱਤਿਆਂ ਦਾ।

 

 ਰੌਲਾ ਤਾ ਹੈ ਮੇਰੇ ਹੀ ਵਰਗਾ

ਧੰਦੇ 'ਚ ਹਲਾਲ ਝੱਟਕ ਕੇ ਮਾਰੇ ਦਾ।

ਬੁਚਰਖਾਨੇ 'ਚ ਨਿੱਤ ਕੱਟਦੇ ਕੱਟੀਆਂ ਦਾ।

ਬਿਨ ਪਾਣੀ ਤੜਫੀ ਮੱਛੀ ਦਾ।

ਬਿਨ ਚਮੜੀ ਪੁੱਠੀ ਲੱਟਕਦੀ ਬੱਕਰੀ ਦਾ।

ਢਿੱਡ ਅੰਦਰ ਜਾਂਦੀ ਮਾਸੂਮਾ ਦੀ ਹਰ ਉਸ ਬੋਟੀ ਦਾ।

 

ਰੌਲਾ ਤਾ ਹੈ ਮੇਰੇ ਹੀ ਵਰਗਾ

ਦਾਜ ਬਲੀ ਚੜ੍ਹ, ਨਿੱਤ ਲੁੜ੍ਹਕਦੀਆਂ ਉਨ੍ਹਾਂ ਧੀਆਂ ਦਾ।

ਵਾਂਗ ਦਾਮਿਨੀ ਨਿੱਤ ਦਾਮਨ ਦਾਗੀ ਹੁੰਦੀਆ ਉਨ੍ਹਾਂ ਭੈਣਾ ਦਾ।

ਪਹਿਲਾ ਜੰਮਣ ਤੋਂ ਮੁੱਕ ਜਾਵਣ ਵਾਲੀਆਂ ਉਨ੍ਹਾਂ ਬੱਚੀਆਂ ਦਾ।

 

ਰੌਲਾ ਤਾ ਹੈ

ਵਹਿਦੇ ਅਲਹਿਦਗੀ ਦੇ ਏਨ੍ਹਾਂ ਹੰਝੂਆਂ ਦਾ।

ਹੱਦ ਤੋਂ ਵੱਧ ਕੀਤੀ, ਤੇਰੀ ਉਸ ਮੁਹੱਬਤ ਦਾ।

ਉਸਾਰੇ ਤੇਰੇ ਸੰਗ, ਉਨ੍ਹਾਂ ਸਾਰੇ ਮਹਿਲਾਂ ਦਾ।

ਸੁੰਗਧਾ ਖਿੱਲਾਰਦੇ ਤੇਰੇ ਉਨ੍ਹਾਂ ਤੱਤੇ ਸਾਹਾਂ ਦਾ।

ਤੇਰੇ ਸਾਹਾਂ ਨਾਲ ਚੱਲਦੇ ਰਵੀ ਦੇ ਏਨ੍ਹਾਂ ਸਾਹਾਂ ਦਾ।

ਜੋ ਹੁਣ ਮੁੱਕ ਜਾਣੇ ਤੇਰੇ ਬਿਨ


ਸੰਪਰਕ: 0061- 449965340

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ