Sun, 29 January 2023
Your Visitor Number :-   6164559
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਆਸ -ਜਸਪ੍ਰੀਤ ਕੌਰ

Posted on:- 08-03-2014ਆਸ ਦਿਲ ਦੀ ਡੂੰਘਾਈ ਵਿੱਚੋਂ
ਕਦੇ ਕਦੇ ਬੋਲੇ ਸਿਰ ਚੜਕੇ

ਤੂੰ ਰੱਖ ਸਹਿਜ ਰੱਖ ਹੌਂਸਲਾ
ਮਿਲੁ ਮੰਜ਼ਿਲ ਕਦੇ ਹੱਥ ਫੜਕੇ

ਖਾਹਿਸ਼ ਮਜ਼ਬੂਰ ਕਰ ਘੇਰੇ
ਤੇ ਉਠਾਵੇ ਆ ਤੜਕੇ ਤੜਕੇ

ਕੋਈ ਨੀ ਦੇਰ ਏ ਅੰਧੇਰ ਨਹੀਂ
ਮੁੜ ਮੁੜ ਸੀਨੇ ਚ ਏਹੋ ਰੜਕੇ

ਉਮੀਦ ਵਧਾਵੇ ਹੋਰ ਡਰਾਵੇ
ਕਿਤੇ ਅੰਤ ਨਾ ਖਾਲੀ ਖੜਕੇ

ਓਹਨਾਂ ਕੀ ਪਤਾ ਹਾਲ ਗੰਭੀਰ
ਦਿਲ ਆਖਰੀ ਸਾਹਾਂ ਤੇ ਧੜਕੇ

ਜਦ ਕੋਸ਼ਿਸ਼ ਕਰਾ ਰਾਹ ਪੈਣਾ
ਪਰ ਰਾਹ ਮੱਲ ਲੈਂਦੀ ਅੜ ਕੇ

ਕਹੇ ਜਨੂਨ ਜੇ ਤੈਨੂੰ ਪਾਉਣ ਦਾ
ਤਾਂ ਪੱਲਾ ਭਰੇਗਾ ਪੂਰਾ ਹੜ ਕੇ

Comments

kamal singh

gud one ...keep it up

Raman bedi

good one

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ