Thu, 29 July 2021
Your Visitor Number :-   5118247
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਮੈਂ ਚਲ ਰਿਹਾ ਹਾਂ -ਰੁਪਿੰਦਰ ਸੰਧੂ

Posted on:- 05-11-2014



ਜਿਨ੍ਹਾਂ ਕਮੀਆਂ ਵਿੱਚ ਮੈਂ ਪਲਿਆ, ਵੱਡਾ ਹੋਇਆ
ਉਹਨਾਂ ਕਮੀਆਂ ਦੀ ਤਕਲੀਫ਼ ਦਾ ਅਹਿਸਾਸ ਮੇਰੇ ਆਪਣੇ ਨਾ ਕਰਨ
ਇਹ ਸੋਚ ਲੈ ਕੇ ਮੈਂ ਨਿਤ-ਦਿਨ ਤੁਰ ਪੈਂਦਾ ਹਾਂ
ਝੁਕੇ ਹੋਏ ਮੋਢਿਆਂ ਉੱਪਰ
ਥਕੇ ਹੋਏ ਦਿਮਾਗ ਨਾਲ
ਭਾਰੇ ਕਦਮਾਂ ਨੂੰ ਖਿੱਚਦਾ ਹੋਇਆ
ਜ਼ਿੰਮੇਦਾਰੀਆਂ ਦਾ ਬੋਝ ਲਈ
ਮੈਂ ਨਿਰੰਤਰ ਚੱਲ ਰਿਹਾ ਹਾਂ


ਸ਼ਾਮ ਨੂੰ ਮੁੜਦਾ ਹੈ ਘਰ
ਦਰਵਾਜ਼ੇ ’ਤੇ ਸਵਾਗਤ ਕਰਦੀ ਹੈ
ਧੀ ਰਾਣੀ

ਮਿੱਠੀ ਮੁਸਕਾਨ
ਪਾਣੀ ਦੇ ਗਲਾਸ ਦੇ ਨਾਲ
ਵਿਹੜੇ ਵਿਚ ਬੈਠੀ ਪਤਨੀ
ਸਵਾਲੀ ਨਜ਼ਰਾਂ ਨਾਲ ਤਕਦੀ ਹੋਈ
ਜਿਵੇਂ ਪੁੱਛਦੀ ਹੋਵੇ

ਇਨੇ ਥੱਕੇ ਮੋਢੇ ਕਿਉਂ ਨੇ
ਇਨੇ ਭਾਰੀ ਕਦਮ ਕਿਉਂ ਚੱਲ ਰਿਹਾ ਹਾਂ ਮੈਂ

ਕੋਲ ਬੈਠਾ ਪੁੱਤਰ ਦੇਖ ਰਿਹਾ ਮਾਂ-ਬਾਪ ਦੋਹਾਂ ਦੇ ਮੁੱਖ ਵੱਲ
ਜਿਵੇਂ ਕਹਿਣਾ ਚਾਹੁੰਦਾ ਹੋਵੇ

ਫਿਕਰ ਨਾ ਕਰੋ
ਮੈਂ ਵੰਡ ਲਵਾਂਗਾ ਭਾਰ ਮੋਢਿਆਂ ਦਾ
ਮੈਂ ਪੈਰਾਂ ਦੀ ਤਕਲੀਫ਼ ਸਮਝਦਾ ਹਾਂ

ਸਭ ਮੈਨੂੰ ਆਪਣੇ ਆਪਣੇ
ਆਪਣੇ-ਪਨ ਦਾ ਅਹਿਸਾਸ ਕਰਵਾਉਣ ਵਿਚ ਯਤਨਸ਼ੀਲ ਹਨ
ਆਪਣੀਆਂ ਆਪਣੀਆਂ ਖਵਾਇਸ਼ ਨੂੰ ਲੁਕੋ ਕੇ
ਸਭ ਝੂਠੀ ਮੁਸਕਾਨ ਦੇ ਰਹੇ ਨੇ
ਅੱਖਾਂ ਵਿਚਲੀ ਨਮੀ ਨੂੰ ਮੈਂ ਲੁਕੋਣ ਦੀ ਕੋਸ਼ਿਸ਼ ਵਿਚ
ਸਖ਼ਤ ਹੋ ਰਿਹਾ ਹਾਂ ਮੈਂ ਸਭਨਾ ਨਾਲ
ਪਰ ਅੰਦਰੋਂ ਮੈਂ ਡਰਦਾ ਹਾਂ
ਮੇਰੀ ਅੱਖਾਂ ਦੀ ਨਮੀ ਦੇਖ ਨਾ ਲੈਣ ਇਹ ਸਭ

ਧੀ ਰਾਣੀ ਰੋਟੀ ਪਰੋਸ ਰਹੀ ਹੈ
ਇਕ ਕੋਲੀ ਦਾਲ ਦੇ ਨਾਲ
ਠੰਡੇ ਪਾਣੀ ਦੇ ਗਲਾਸ ਦੇ ਨਾਲ
ਪੱਖੇ ਦੀ ਹਵਾ ਮੈਨੂੰ ਆਵੇ
ਇਸ ਲਈ ਕੁਰਸੀ ਪੱਖੇ ਥੱਲੇ ਲਾ ਦਿੱਤੀ ਹੈ

ਮੈਂ ਗਰਾਹੀ ਭਨੀ ਹੈ
ਇਕ ਕਟੋਰੀ ਦਾਲ ਵਿਚ ਲਾਉਣ ਲਈ
ਪਰ ਕੋਲ ਪਈ ਫਿਕਰਾਂ ਦੀ ਕਟੋਰੀ ਵਿਚ ਬੁਰਕੀ ਡੁਬੋ ਡੁਬੋ
ਨਿਗਲ ਰਿਹਾ ਹਾਂ ਮੈਂ

ਪੁਤ ਨੂੰ ਪੜਾਉਣ ਦਾ ਫਿਕਰ
ਧੀ ਨੂੰ ਪੜਾ-ਲਿਖਾ ਕੇ ਪਰਾਏ ਘਰ ਤੋਰਨ ਦਾ ਫਿਕਰ
ਜਿਸ ਨੇ ਜ਼ਿੰਦਗੀ ਕੱਟ ਲਈ ਮੇਰੀ ਅਧਿ ਅਧੂਰੀ ਕਮਾਈ ਵਾਲੀ ਜ਼ਿੰਦਗੀ ਨਾਲ
ਇਸ ਮਰਜਾਣੀ ਨੂੰ ਆਖਰੀ ਵਕ਼ਤ ਕੁਝ ਚੰਗਾ ਦੇਣ ਦਾ ਫਿਕਰ

ਉਗਲ ਨਿਗਲ ਕੇ ਰੋਟੀ ਮੁਕਾ ਕੇ
ਮੈਂ ਮੰਜਾ ਲੱਭ ਲੈਂਦਾ ਹਾਂ
ਨੀਂਦ ਨਹੀਂ ਆਉਂਦੀ
ਕਿਉਂਕਿ ਹੁਣ ਹੈ ਕੱਲ੍ਹ ਦੇ ਨਵੇਂ ਦਿਨ ਦਾ ਫਿਕਰ
ਉਂਗਦਿਆਂ , ਪਾਸੇ ਮਾਰਦਿਆਂ
ਕਦ ਅੱਖ ਲੱਗੀ ਤੇ ਕਦ ਸੂਰਜ ਚੜ ਆਇਆ ਸਿਰ ਤੇ
ਪਤਾ ਨਹੀਂ ਚਲ ਰਿਹਾ


ਤਿਆਰ ਹੋ ਕੇ
ਭਾਰੀ ਕਦਮਾਂ ਤੇ ਡਿੱਗੇ ਮੋਢਿਆਂ ਨਾਲ ਮੈਂ ਫਿਰ ਤੁਰ ਪੈਂਦਾ ਹਾਂ
ਜ਼ਿੰਮੇਦਾਰੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਵਿਚ
ਪਰਿਵਾਰ ਨੂੰ ਖੁਸ਼ੀਆਂ ਤੇ ਸੁਰੱਖਿਆ ਦੇਣ ਕੀ ਕੋਸ਼ਿਸ਼ ਵਿਚ
ਕਦ ਪੁੜ-ਪੁੜੀਆਂ ਵਿਚਲੀ ਕਾਲਸ ਸਿਆਹ ਹੋ ਗਈ
ਮੈਨੂੰ ਤਾ ਪਤਾ ਵੀ ਨਹੀਂ ਚਲਿਆ

ਅੱਜ ਸ਼ੀਸ਼ਾ ਦੇਖਿਆ ਤਾ ਅਹਿਸਾਸ ਹੋਇਆ
ਮੇਰੇ ਝੁਕੇ ਮੋਢੇ
ਮੇਰੀ ਪੁੜ-ਪੁੜੀਆਂ ਦੀ ਸਿਆਹ ਪੱਟੀ
ਮੈਨੂੰ ਖੁੱਦਾਰ ਹੋਣ ਦਾ ਇਸ਼ਾਰਾ ਦੇ ਰਹੀ ਹੈ
ਮੈਂ ਚੱਲ ਰਿਹਾ ਹਾਂ
ਨਿਰੰਤਰ
ਅਨਥਕ

Comments

ਰਾਜਿੰਦਰ ਰੰਧਾਵਾ

ਅੱਜ ਦਾ ਸੱਚ .......ਅਧੂਰੀਆਂ ਇੱਛਾਵਾਂ , ਸੁਪਨੇ

jasvir sidhu reporter

SSA JI APP VALLO LIKHI GAZAL VADIA LAGGI HAI JI...

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ