Sat, 27 April 2024
Your Visitor Number :-   7007794
SuhisaverSuhisaver Suhisaver

15 ਅਗਸਤ - ਬਿੰਦਰ ਜਾਨ -ਏ –ਸਾਹਿਤ

Posted on:- 17-08-2014


ਦੇਸ਼ ਆਜ਼ਾਦ ਅੱਜ ਹੋਇਆ ਸੀ
ਭਾਈ ਭਾਈ ਅੱਡ ਹੋਇਆ ਸੀ

ਗਿਣੀਆਂ ਨਾ ਗਈਆਂ ਸੀ ਲਾਸ਼ਾ
ਧਰਮ ਦੇ ਹੱਥੋਂ ਰੱਬ ਮੋਇਆ ਸੀ

ਤੱਕ ਤੱਕ ਹੱਸੀ ਸਾਰੀ ਦੁਨੀਆਂ
ਦੇਸ਼ ਪੰਜਾਬ ਅੱਜ ਰੋਇਆ ਸੀ

ਪੰਜ ਦਰਿਆਵਾਂ ਮਾਰੀਆਂ ਧਾਹਾਂ
ਜੇਹਲਮ ਝਨਾ ਅੱਜ ਖੋਇਆ ਸੀ

ਜਾਨਾਂ ਵਾਰ ਕੇ ਲਈ ਆਜ਼ਾਦੀ
ਨੇਣੋ ਸਾਗਰ ਅੱਜ ਚੋਇਆ ਸੀ

ਮਰਦੀ ਰਹੀ ਬੇਗੁਨਾਹ ਦੁਨੀਆ
ਪਾਲਨਹਾਰਾ ਅੱਜ ਸੋਇਆ ਸੀ

ਰਲ ਮਿਲ ਸਭਨਾ ਲਈ ਆਜ਼ਾਦੀ
ਬੀਜ਼ ਫਰਕ਼ ਦ ਅੱਜ ਬੋਇਆ ਸੀ

ਦੇਸ਼ ਪੰਜਾਬ ਨੇ ਚੁਕ ਮੋਡਿਆਂ ਤੇ
ਲਾਸ਼ਾਂ ਦਾ ਬੋਝ ਅੱਜ ਢੋਇਆ ਸੀ

ਬਿੰਦਰ ਜਾਨ ਤਰੰਗਾ ਬੜਾ ਫਬਦਾ
ਖੂਨ ਵਹਾ ਕੇ ਅੱਜ ਧੋਇਆ ਸੀ

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ