Fri, 19 April 2024
Your Visitor Number :-   6985376
SuhisaverSuhisaver Suhisaver

ਜਸਪ੍ਰੀਤ ਕੌਰ ਦੀਆਂ ਕੁਝ ਰਚਨਾਵਾਂ

Posted on:- 13-09-2014ਖਾਮੋਸ਼


ਬੱਦਲ ਗਰਜੇ ਬਿਜਲੀ ਚਮਕੇ,
ਲੱਗੇ ਜਿੱਦਾ ਕਾਇਨਾਤ ਨੂੰ ਕਹਿੰਦੇ,
ਖਾਮੋਸ਼ !

ਸਿਰ ਤੇਰੇ ਕਰਜ਼ੇ ਹੱਦੋਂ ਵਧਕੇ,
ਪਾਪ ਨਾ ਕਰ ਵਾਸੀ ਨੂੰ ਕਹਿੰਦੇ,
ਖਾਮੋਸ਼ !

ਸ਼ੋਰ ਮਰਜੇ ਅੱਗੇ ਓਦੇ ਹਰਕੇ,
ਕੀ ਜਮੀਰ ਨੂੰ ਮਨਜ਼ੂਰ ਏ ਕਹਿੰਦੇ,
ਖਾਮੋਸ਼ !

ਮਕਸਦ ਤਰਜੇ ਰਹਿਮ ਕਰਕੇ,
ਕੁਵੇਲੇ ਨੂੰ ਵੇਲੇ ਕਰ ਕਹਿਣਾ ਕਹਿੰਦੇ,
ਖਾਮੋਸ਼ !

ਸੀਨਾ ਤੇਰਾ ਠਰਜੇ ਥੱਕੇ ਤਪਕੇ,
ਭੜਕੀ ਅੱਤਿਆਚਾਰੀ ਅੱਗ ਨੂੰ ਕਹਿੰਦੇ,
ਖਾਮੋਸ਼ !

ਜਿਗਰਾ ਭਰਜੇ ਲੋਭੀ ਜੰਮਕੇ,
ਨਾ ਭਾਰ ਪਾ ਮਾਂ ਦੀ ਕੁੱਖ ਨੂੰ ਕਹਿੰਦੇ,
ਖਾਮੋਸ਼ !

***

ਲਿਸ਼ਕਦੀ ਬਿਜਲੀ

ਤੁਸੀਂ ਅਰਸ਼ਾਂ ਤੇ ਮੈਂ ਫਰਸ਼ਾਂ ਤੇ,
ਕੁੰਡੀ ਅੜੀ ਏ ਐਸੇ ਸ਼ਖ਼ਸਾਂ ਤੇ,
ਚਾਹਤ ਸੀ ਚੰਦ ਨੂੰ ਛੂਹਣਾ,
ਔਕਾਤ ਨੇ ਹੀ ਰੋਕੀ ਰੱਖਿਆ !

ਝਾਤੀ ਲਾਉਣ ਆਈ ਏ ਹਾਲ ਤੇ,
ਆਨੇ ਬਹਾਨੇ ਬੁਲਾਏ ਬਾਰ ਤੇ,
ਹਾਲ ਬੇਹਾਲ ਕੀ ਦੱਸਣਾ,
ਜ਼ਿਕਰ ਕੀ ਕਰਾ ਦੱਬ ਹੀ ਰੱਖਿਆ !

ਚਾਨਣ ਪਾ ਦੇਖੇ ਮੇਰੇ ਜ਼ਖ਼ਮਾਂ ਤੇ,
ਕਿਹੜੀ ਦਵਾ ਭੇਜੇ ਤੂੰ ਲਿਸ਼ਕਾ ਕੇ,
ਪਰ ਮਨਜ਼ੂਰ ਸਵਾਦ ਚੱਖਣਾ,
ਰੋਗ ਨੂੰ ਜਿੰਦਗੀ ਬਣਾ ਹੀ ਰੱਖਿਆ !

ਲੱਗੇ ਖ਼ਬਰ ਲਿਆਈ ਕੋਈ ਪੁੱਛਾਂ ਤੇ,
ਬੀਤੇ ਦਿਨ ਜੇਠ ਹਾ੍ੜ ਦੀਆਂ ਧੁੱਪਾਂ ਤੇ,
ਉਮੀਦ ਬਦਨੀਤੀ ਵੱਲ ਨੀ ਤੱਕਣਾ,
ਹੁਣ ਤਾਂ ਸਭ ਮੰਨ ਮੌਤ ਹੀ ਰੱਖਿਆ !

***

ਕਿਸਮਤ ਕਿੱਥੇ

ਕਦੇ ਦਿਲਾਸਾ ਦੇਵੇ ਮੈਂ ਆਉਂਨੀ ਆ,
ਖੁਸ਼ੀਆਂ ਤੇ ਬਹਾਰਾਂ ਲਿਆਉਂਨੀ ਆ,
ਥੱਕ ਹਾਰ ਉਡੀਕ ਉੱਠ ਮਰਨ ਗਈ,
ਖੌਰੇ ਕਿਸਮਤ ਕਿੱਥੇ ਘਾਹ ਚਰਨ ਗਈ !

ਘੜੀ ਦੇਕੇ ਰਾਹ ਸੋਚ ਦੀ ਕਿੱਧਰ ਨੂੰ ਉੱਡੀ,
ਲੱਗੇ ਹੱਥ ਹੋਰ ਆਈਬੋ ਹੋਕੇ ਮੇਰੀ ਗੁੱਡੀ,
ਝੋਲੀਓ ਮੇਰੀ ਕੱਢ ਹੋਰ ਦੀ ਭਰਨ ਗਈ,
ਖੌਰੇ ਕਿਸਮਤ ਕਿੱਥੇ ਘਾਹ ਚਰਨ ਗਈ !

ਆਪਣਾ ਭਰੋਸਾ ਵੀ ਗਲ ਘੁੱਟ ਘੁੱਟ ਗਵਾਊ,
ਮੇਰਾ ਕੀਤਾ ਨਿਸ਼ਚਾ ਵੀ ਮਿੱਟੀ ਵਿੱਚ ਪਾਊ,
ਕਿੱਲੀ ਲਮਕਾ ਮੈਨੂੰ ਕੀ ਅਨੋਖਾ ਕਰਨ ਗਈ,
ਖੌਰੇ ਕਿਸਮਤ ਕਿੱਥੇ ਘਾਹ ਚਰਨ ਗਈ !

ਕਾਤੋਂ ਖਿੱਚੀਆਂ ਥੱਲੋਂ ਸਾਈਕਲ, ਸਕੂਟਰ, ਕਾਰਾਂ,
ਜੇ ਥੱਲੇ ਸਿੱਟਣਾ ਸੀ ਦਿਖਾਕੇ ਉੱਚੀਆਂ ਉਡਾਰਾਂ,
ਮੇਰੀ ਕੱਖਾਂ ਦੀ ਕੁੱਲੀ ਤੂਫ਼ਾਨਾਂ ਅੱਗੇ ਧਰਨ ਗਈ,
ਖੌਰੇ ਕਿਸਮਤ ਕਿੱਥੇ ਘਾਹ ਚਰਨ ਗਈ !


Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ